ਦਿੱਲੀ ਦੇ ਵਿਕਾਸ ਲਈ ਜਲਦ ਨਵੀਆਂ ਸੀਵਰੇਜ ਲਾਈਨਾਂ ਪਾਈਆਂ ਜਾਣਗੀਆਂ - ਮੰਤਰੀ ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ, 25 ਮਾਰਚ-ਦਿੱਲੀ ਦੇ ਬਜਟ 'ਤੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਵਿਚ ਨਵੀਆਂ ਸੜਕਾਂ, ਨਵੀਆਂ ਸੀਵਰੇਜ ਲਾਈਨਾਂ ਦਿਖਾਈ ਦੇਣਗੀਆਂ। ਦਿੱਲੀ ਦੇ ਕੂੜੇ ਦੇ ਡੰਪ ਸਾਫ਼ ਹੋਣਗੇ। ਦਿੱਲੀ ਦੀ ਹਵਾ ਸਾਫ਼ ਹੋਵੇਗੀ। ਦਿੱਲੀ ਵਿਚ ਸਿੱਖਿਆ ਵਿਚ ਇਕ ਨਵੀਂ ਕ੍ਰਾਂਤੀ ਆਵੇਗੀ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਸੰਕਲਪ ਨੂੰ ਪੂਰਾ ਕਰਨ ਲਈ ਦਿੱਲੀ ਦੇ ਲੋਕਾਂ ਨੂੰ ਸਭ ਤੋਂ ਵਧੀਆ ਸੇਵਾਵਾਂ ਪ੍ਰਦਾਨ ਕਰਾਂਗੇ।