ਅਸੀਂ ਬਜਟ 'ਚ ਪਿਛਲੀਆਂ ਸਰਕਾਰਾਂ ਨਾਲੋਂ ਕੀਤੈ ਵੱਡਾ ਵਾਧਾ - ਦਿੱਲੀ ਸੀ.ਐਮ. ਰੇਖਾ ਗੁਪਤਾ

ਨਵੀਂ ਦਿੱਲੀ, 25 ਮਾਰਚ-ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਸਿੱਖਿਆ ਖੇਤਰ ਵਿਚ 2024-2025 ਵਿਚ 16,396 ਕਰੋੜ ਰੁਪਏ ਖਰਚ ਕੀਤੇ ਜਾਣੇ ਸਨ, ਜਿਸ ਨੂੰ ਅਸੀਂ ਆਪਣੇ ਬਜਟ ਵਿਚ ਵਧਾ ਕੇ 19,291 ਕਰੋੜ ਰੁਪਏ ਕਰ ਦਿੱਤਾ ਹੈ ਅਤੇ ਇਸ ਵਿਚ 17% ਦਾ ਵਾਧਾ ਕੀਤਾ ਹੈ। ਅਸੀਂ ਟਰਾਂਸਪੋਰਟ ਖੇਤਰ ਲਈ ਬਜਟ ਵਿਚ 73% ਦਾ ਵਾਧਾ ਕੀਤਾ ਹੈ। ਹਾਊਸਿੰਗ ਅਤੇ ਸ਼ਹਿਰੀ ਵਿਕਾਸ ਲਈ ਬਜਟ ਵਿਚ 9% ਦਾ ਵਾਧਾ ਕੀਤਾ ਗਿਆ ਹੈ। ਦਿੱਲੀ ਦੀ ਮੁੱਖ ਮੰਤਰੀ ਨੇ ਕਿਹਾ ਕਿ 2024-2025 ਵਿਚ ਬਜਟ 76,000 ਕਰੋੜ ਰੁਪਏ ਸੀ ਅਤੇ ਇਸ ਵਾਰ ਬਜਟ 1 ਲੱਖ ਕਰੋੜ ਰੁਪਏ ਹੈ ਜੋ ਕਿ 31.58% ਦਾ ਵਾਧਾ ਹੈ। ਅਸੀਂ ਇਸਨੂੰ ਦੇਸ਼ ਦੇ ਕਿਸੇ ਵੀ ਬਜਟ ਵਿਚ ਸਭ ਤੋਂ ਵੱਡਾ ਵਾਧਾ ਕਹਿ ਸਕਦੇ ਹਾਂ।