ਅੰਮ੍ਰਿਤਸਰ ’ਚ 1 ਹੋਰ ਤਸਕਰ ਦਾ ਹੋਇਆ ਐਨਕਾਊਂਟਰ
ਅੰਮ੍ਰਿਤਸਰ, 25 ਮਾਰਚ (ਰੇਸ਼ਮ ਸਿੰਘ)- ਅੰਮ੍ਰਿਤਸਰ ਪੁਲਿਸ ਵਲੋਂ ਇਕ ਹੋਰ ਐਨਕਾਊਂਟਰ ਕੀਤੇ ਜਾਣ ਦੀ ਸੂਚਨਾ ਮਿਲੀ ਹੈ, ਜਿਸ ਵਿਚ ਤਸਕਰ ਜ਼ਖ਼ਮੀ ਹੋ ਗਿਆ ਹੈ ਅਤੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਹੈ। ਇਹ ਘਟਨਾ ਮਕਬੂਲਪੁਰਾ ਖੇਤਰ ਵਿਖੇ ਵਾਪਰੀ ਹੈ। ਵੇਰਵਿਆਂ ਅਨੁਸਾਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਮੌਕੇ ਦਾ ਜਾਇਜ਼ਾ ਲੈਣ ਲਈ ਪਹੁੰਚ ਰਹੇ ਹਨ।