ਆਈ.ਪੀ.ਐਲ. 2025 ਦੇ ਪਹਿਲੇ ਮੈਚ ਵਿਚ ਬੈਂਗਲੁਰੂ ਨੇ 7 ਵਿਕਟਾਂ ਨਾਲ ਹਰਾਇਆ ਕੋਲਕਾਤਾ ਨੂੰ

ਕੋਲਕਾਤਾ, 22 ਮਾਰਚ - ਆਈ.ਪੀ.ਐੱਲ. 2025 ਦੇ ਪਹਿਲੇ ਮੈਚ ਵਿਚ ਰਾਇਲ ਚੈਂਲੇਂਜਰਸ ਬੈਂਗਲੁਰੂ ਨੇ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਬੈਂਗਲੁਰੂ ਨੇ ਕੋਲਕਾਤਾ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੋਲਕਾਤਾ ਨੇ 8 ਵਿਕਟਾਂ ਦੇ ਨੁਕਸਾਨ 'ਤੇ 174 ਦੌੜਾਂ ਬਣਾਈਆਂ। ਜਵਾਬ ਵਿਚ ਬੱਲੇਬਾਜ਼ੀ ਕਰਦਿਆਂ ਬੈਂਗਲੌਰ ਨੇ ਨਿਰਧਾਰਿਤ ਟੀਚਾ 3 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਬੈਂਗਲੁਰੂ ਵਲੋਂ ਵਿਰਾਟ ਕੋਹਲੀ ਨੇ ਸ਼ਾਨਦਾਰ 56 (36 ਗੇਂਦਾਂ) ਦੌੜਾਂ ਬਣਾਈਆਂ, ਜੋ ਕਿ ਅੰਤ ਤੱਕ ਆਊਟ ਨਹੀਂ ਹੋਏ।