ਬਿਜਲੀ ਦੀਆਂ ਤਾਰਾਂ ਨੂੰ ਲੱਗੀ ਭਿਆਨਕ ਅੱਗ

ਲੁਧਿਆਣਾ ,23 ਮਾਰਚ - (ਪਰਮਿੰਦਰ ਸਿੰਘ ਆਹੂਜਾ) -ਸਥਾਨਕ ਸਰਾਭਾ ਨਗਰ ਵਿਖੇ ਰੇਲਵੇ ਲਾਈਨ ਨੇੜੇ ਅੱਜ ਸ਼ਾਮ ਬਿਜਲੀ ਦੇ ਬੰਡਲਾ ਨੂੰ ਭਿਆਨਕ ਅੱਗ ਲੱਗ ਗਈ। ਸੂਚਨਾ ਮਿਲਦੇ ਫਾਇਰ ਬ੍ਰਿਗੇਡ ਦਾ ਅਮਲਾ ਮੌਕੇ 'ਤੇ ਪਹੁੰਚ ਗਿਆ ਹੈ। ਫਾਇਰ ਬ੍ਰਿਗੇਡ ਦੇ ਅਮਲੇ ਵਲੋਂ ਅਗ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।