ਆਈ.ਪੀ.ਐਲ. 2025 : ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਜਸਥਾਨ ਰਾਇਲਜ਼ ਨੂੰ 287 ਦੌੜਾਂ ਦਾ ਟੀਚਾ ਦਿੱਤਾ

ਹੈਦਰਾਬਾਦ , 23 ਮਾਰਚ - ਸਨਰਾਈਜ਼ਰਜ਼ ਹੈਦਰਾਬਾਦ ਨੇ ਈਸ਼ਾਨ ਕਿਸ਼ਨ ਦੇ ਅਜੇਤੂ ਸੈਂਕੜੇ ਅਤੇ ਟ੍ਰੈਵਿਸ ਹੈੱਡ ਦੇ ਅਰਧ ਸੈਂਕੜੇ ਦੇ ਆਧਾਰ 'ਤੇ ਰਾਜਸਥਾਨ ਰਾਇਲਜ਼ ਨੂੰ ਜਿੱਤ ਲਈ 287 ਦੌੜਾਂ ਦਾ ਟੀਚਾ ਦਿੱਤਾ ਹੈ। ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਪਰ ਹੈਦਰਾਬਾਦ ਨੇ ਈਸ਼ਾਨ ਅਤੇ ਹੈੱਡ ਦੀ ਗੇਂਦਬਾਜ਼ੀ ਦੇ ਦਮ 'ਤੇ 20 ਓਵਰਾਂ ਵਿਚ 6 ਵਿਕਟਾਂ 'ਤੇ 286 ਦੌੜਾਂ ਬਣਾਈਆਂ। ਇਹ ਆਈ.ਪੀ.ਐਲ. ਦੇ ਇਤਿਹਾਸ ਦਾ ਦੂਜਾ ਸਭ ਤੋਂ ਵੱਡਾ ਸਕੋਰ ਹੈ।