JALANDHAR WEATHER

ਜਾਮਾ ਮਸਜਿਦ ਸਦਰ ਦੇ ਮੁਖੀ ਜ਼ਫਰ ਅਲੀ ਨੂੰ ਸੰਭਲ ਹਿੰਸਾ ਮਾਮਲੇ ਵਿਚ ਯੂ.ਪੀ. ਪੁਲਿਸ ਨੇ ਹਿਰਾਸਤ ਵਿਚ ਲਿਆ

ਨਵੀਂ ਦਿੱਲੀ, 23 ਮਾਰਚ - ਜਾਮਾ ਮਸਜਿਦ ਸਦਰ ਦੇ ਮੁਖੀ ਜ਼ਫਰ ਅਲੀ ਨੂੰ 24 ਨਵੰਬਰ ਨੂੰ ਸੰਭਲ ਹਿੰਸਾ ਦੇ ਸੰਬੰਧ ਵਿਚ ਉੱਤਰ ਪ੍ਰਦੇਸ਼ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਇਕ ਵਿਸ਼ੇਸ਼ ਜਾਂਚ ਟੀਮ ਐਤਵਾਰ ਨੂੰ ਜ਼ਫਰ ਅਲੀ ਤੋਂ ਕੁਝ ਮਹੀਨੇ ਪਹਿਲਾਂ ਸੰਭਲ ਵਿਚ ਹੋਈ ਹਿੰਸਾ ਦੇ ਸੰਬੰਧ ਵਿਚ ਪੁੱਛਗਿੱਛ ਕਰ ਰਹੀ ਸੀ। ਪੁਲਿਸ ਦੁਆਰਾ ਸੁਰੱਖਿਆ ਦੌਰਾਨ, ਜ਼ਫਰ ਅਲੀ ਨੇ ਪੱਤਰਕਾਰਾਂ ਨੂੰ ਕਿਹਾ, 'ਮੈਂ ਕੋਈ ਹਿੰਸਾ ਨਹੀਂ ਭੜਕਾਈ'। ਉੱਤਰ ਪ੍ਰਦੇਸ਼ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ 24 ਨਵੰਬਰ ਨੂੰ ਸੰਭਲ ਹਿੰਸਾ ਦੇ 12 ਮਾਮਲਿਆਂ ਵਿਚੋਂ ਛੇ ਵਿਚ 4,000 ਤੋਂ ਵੱਧ ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ