ਹਰਿਆਣਾ: ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਉ ਕਰਨ ਵਾਲੇ ਐਨ.ਐਚ.ਐਮ.ਕਰਮਚਾਰੀਆਂ 'ਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ

ਕੁਰੂਕਸ਼ੇਤਰ (ਹਰਿਆਣਾ), 23 ਮਾਰਚ - ਕੁਰੂਕਸ਼ੇਤਰ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਉ ਕਰ ਰਹੇ ਰਾਸ਼ਟਰੀ ਸਿਹਤ ਮਿਸ਼ਨ (ਐਨ.ਐਚ.ਐਮ.) ਦੇ ਕਰਮਚਾਰੀਆਂ 'ਤੇ ਪੁਲਿਸ ਨੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ। ਐਨ.ਐਚ.ਐਮ.ਕਰਮਚਾਰੀ ਕਈ ਮੁੱਦਿਆਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਜਿਸ ਵਿਚ ਐਨ.ਐਚ.ਐਮ.ਸੇਵਾ ਨਿਯਮ 2018 (ਛੇਵੇਂ ਤਨਖਾਹ ਕਮਿਸ਼ਨ) ਅਨੁਸਾਰ ਜਨਵਰੀ ਅਤੇ ਜੁਲਾਈ 2024 ਲਈ ਲੰਬਿਤ ਮਹਿੰਗਾਈ ਭੱਤਾ ਜਾਰੀ ਕਰਨਾ ਅਤੇ ਸੱਤਵੇਂ ਤਨਖਾਹ ਕਮਿਸ਼ਨ ਦੇ ਲਾਭਾਂ ਨੂੰ ਲਾਗੂ ਕਰਨਾ ਸ਼ਾਮਿਲ ਹੈ - ਜਿਸ ਨੂੰ 2 ਨਵੰਬਰ, 2021 ਨੂੰ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਿਧਾਂਤਕ ਤੌਰ 'ਤੇ ਮਨਜ਼ੂਰੀ ਦਿੱਤੀ ਸੀ। ਇਸ ਤੋਂ ਇਲਾਵਾ, ਕਰਮਚਾਰੀਆਂ ਨੇ ਮੰਗ ਕੀਤੀ ਹੈ ਕਿ 2017 ਤੋਂ 2024 ਤੱਕ ਦੀ ਹੜਤਾਲ ਅਤੇ ਅੰਦੋਲਨ ਦੀ ਮਿਆਦ ਨੂੰ ਡਿਊਟੀ ਪੀਰੀਅਡ ਵਜੋਂ ਗਿਣਿਆ ਜਾਵੇ ਅਤੇ ਉਸ ਅਨੁਸਾਰ ਤਨਖਾਹਾਂ ਜਾਰੀ ਕੀਤੀਆਂ ਜਾਣ।