ਐਨ.ਐਚ. ਏ.ਆਈ. ਦੀ ਟੀਮ ਘੱਗਰ ਦਰਿਆ ਦਾ ਦੌਰਾ ਕਰਨ ਪੁੱਜੀ

ਸ਼ੰਭੂ, 20 ਮਾਰਚ (ਰਣਜੀਤ ਸਿੰਘ)- ਸ਼ੰਭੂ ਬੈਰੀਅਰ ਨੂੰ ਖੋਲਣ ਲਈ ਭਾਵੇਂ ਹਰਿਆਣਾ ਤੇ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਸਵੇਰ ਤੋਂ ਹੀ ਪੱਬਾ ਭਾਰ ਹੋਇਆ ਪਿਆ ਹੈ ਪਰ ਮੌਕੇ ’ਤੇ ਆ ਕੇ ਐਨ. ਐਚ. ਏ. ਆਈ. ਦੀ ਟੀਮ ਘੱਗਰ ਦਰਿਆ ਦਾ ਦੌਰਾ ਕਰਨ ਪਹੁੰਚੀ। ਉਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਵੇਖਿਆ ਜਾਵੇਗਾ ਕਿ ਕਿੰਨੀ ਦੇਰ ਤੱਕ ਘੱਗਰ ਦਰਿਆ ਦੇ ਉਪਰੋਂ ਆਵਾਜਾਈ ਆਮ ਲੋਕਾਂ ਲਈ ਖੋਲ੍ਹੀ ਜਾਵੇਗੀ। ਸਵੇਰ ਤੋਂ ਹੀ ਸਾਰਾ ਮੀਡੀਆ ਅਤੇ ਆਮ ਲੋਕ ਘੱਗਰ ਦਰਿਆ ਦੇ ਉੱਪਰੋਂ ਦੀ ਆਵਾਜਾਈ ਸ਼ੁਰੂ ਹੋਣ ਦੇ ਇੰਤਜ਼ਾਰ ਵਿਚ ਬੈਠੇ ਹਨ।