ਅਸੀਂ ਲਗਾਤਾਰ ਕਿਸਾਨਾਂ ਦੇ ਨਾਲ ਰਹੇ ਹਾਂ ਖੜ੍ਹੇ- ਡਾ. ਬਲਬੀਰ ਸਿੰਘ

ਲੁਧਿਆਣਾ, 20 ਮਾਰਚ (ਰੂਪੇਸ਼ ਕੁਮਾਰ) - ਪੰਜਾਬ ਅੰਦਰ ਖਨੌਰੀ ਅਤੇ ਸ਼ੰਭੂ ਬਾਰਡਰ ’ਤੇ ਧਰਨੇ ਉਪਰ ਬੈਠੇ ਕਿਸਾਨਾਂ ਨੂੰ ਪੁਲਿਸ ਵਲੋਂ ਹਟਾਏ ਜਾਣ ਅਤੇ ਉਨ੍ਹਾਂ ਦੇ ਆਗੂਆਂ ਨੂੰ ਹਿਰਾਸਤ ਵਿਚ ਲਏ ਜਾਣ ਨੂੰ ਲੈ ਕੇ ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਅਸੀਂ ਲਗਾਤਾਰ ਕਿਸਾਨਾਂ ਦੇ ਨਾਲ ਖੜੇ ਹਾਂ ਅਤੇ ਕਿਸਾਨਾਂ ਦੀ ਮਦਦ ਕਰਦੇ ਆ ਰਹੇ ਹਾਂ। ਪਿਛਲੇ ਇਕ ਸਾਲ ਤੋਂ ਅਸੀਂ ਉਨ੍ਹਾਂ ਨੂੰ ਹਰ ਸਹੂਲਤ ਦਿੱਤੀ ਹੈ। ਕੱਲ੍ਹ ਦੇ ਘਟਨਾਕ੍ਰਮ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸੂਬੇ ਆਰਥਿਕ ਵਿਕਾਸ ਰੁਕਿਆ ਹੋਇਆ ਹੈ। ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਇੰਡਸਟਰੀ ਖੇਤੀਬਾੜੀ ਵਰਗੇ ਕਿੱਤਿਆਂ ਨਾਲ ਮਿਲੇਗਾ। ਦਿੱਲੀ ਧਰਨੇ ਦੌਰਾਨ ਸੂਬੇ ਦੇ ਸਾਰੇ ਕਿਸਾਨਾਂ ਨੂੰ ਹਰ ਵਰਗ ਵਲੋਂ ਸਮਰਥਨ ਦਿੱਤਾ ਗਿਆ ਅਤੇ ਉਹ ਕਾਮਯਾਬ ਵੀ ਹੋਏ। ਅੱਜ ਇਹ ਆਪਸ ’ਚ ਵੰਡੇ ਹੋਏ ਹਨ ਅਤੇ ਜਿੱਦ ਕਰਕੇ ਪੰਜਾਬ ਦੀ ਤਰੱਕੀ ਦਾ ਰਾਹ ਰੋਕ ਕੇ ਬੈਠੇ ਹੋਏ ਹਨ। ਸੂਬੇ ਨੂੰ ਹੀ ਨੁਕਸਾਨ ਪਹੁੰਚ ਰਿਹਾ ਸੀ।