ਡੀ.ਸੀ. ਦਫਤਰ ਸੰਗਰੂਰ ਅੱਗਿਓਂ ਬੀ.ਕੇ.ਯੂ. ਆਜ਼ਾਦ ਦੇ ਸੂਬਾ ਪ੍ਰਧਾਨ ਸਮੇਤ 250 ਕਿਸਾਨ ਪੁਲਿਸ ਨੇ ਚੁੱਕੇ

ਸੰਗਰੂਰ, 20 ਮਾਰਚ (ਦਮਨਜੀਤ ਸਿੰਘ)-ਡਿਪਟੀ ਕਮਿਸ਼ਨਰ ਦਫਤਰ ਸੰਗਰੂਰ ਅੱਗੇ ਰੋਸ ਪ੍ਰਦਰਸ਼ਨ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਸਮੇਤ ਕਰੀਬ 250 ਕਿਸਾਨ ਮਰਦਾਂ ਅਤੇ ਬੀਬੀਆਂ ਨੂੰ ਸੰਗਰੂਰ ਪੁਲਿਸ ਵਲੋਂ ਜਬਰੀ ਆਪਣੀ ਹਿਰਾਸਤ ਵਿਚ ਲੈ ਲਿਆ ਹੈ ਅਤੇ ਇਨ੍ਹਾਂ ਕਿਸਾਨਾਂ ਨੂੰ ਬੱਸਾਂ ਵਿਚ ਭਰ ਕੇ ਕੀਤੇ ਦੂਰ ਲਿਜਾਇਆ ਗਿਆ ਹੈ l