ਧਰਨੇ 'ਚੋਂ ਗ੍ਰਿਫਤਾਰ ਕੀਤੇ 250 ਕਿਸਾਨ ਖਨੌਰੀ ਦੇ ਪੈਲੇਸ 'ਚ ਕੀਤੇ ਨਜ਼ਰਬੰਦ

ਢਾਬੀ ਗੁੱਜਰਾਂ (ਪਟਿਆਲਾ), 20 ਮਾਰਚ (ਜਗਦੀਸ਼ ਸਿੰਘ ਕੰਬੋਜ)-ਢਾਬੀ ਗੁੱਜਰਾਂ ਖਨੌਰੀ ਬਾਰਡਰ ਉਤੇ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਐਸ.ਪੀ. ਰਵਨੀਤ ਸਿੰਘ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ 250 ਕਿਸਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਖਨੌਰੀ ਦੇ ਹਨੂੰਮਾਨ ਪੈਲੇਸ ਵਿਚ ਨਜ਼ਰਬੰਦ ਕੀਤਾ ਹੋਇਆ ਹੈ ਅਤੇ ਇਨ੍ਹਾਂ ਵਿਚ ਕਿਸੇ ਵੀ ਬਿਮਾਰੀ ਤੋਂ ਪੀੜਤ ਕਿਸਾਨਾਂ ਨੂੰ ਉਨ੍ਹਾਂ ਦੇ ਪਰਿਵਾਰ ਵਲੋਂ ਕੀਤੀ ਗਈ ਫਰਿਆਦ ਉਤੇ ਪਰਿਵਾਰ ਦੇ ਸਪੁਰਦ ਕੀਤਾ ਜਾ ਰਿਹਾ ਹੈ। ਬੀਤੀ ਰਾਤ ਤੋਂ ਸ਼ੁਰੂ ਕੀਤੀ ਗਈ ਕਾਰਵਾਈ ਨੂੰ ਜਾਰੀ ਰੱਖਦਿਆਂ ਪੁਲਿਸ ਵਲੋਂ ਧਰਨੇ ਉਤੇ ਮੌਜੂਦ ਕਿਸਾਨਾਂ ਦੀਆਂ ਟਰਾਲੀਆਂ ਅਤੇ ਰਹਿਣ ਵਾਸਤੇ ਬਣਾਏ ਗਏ ਆਰਜ਼ੀ ਮਕਾਨਾਂ ਨੂੰ ਧਰਨੇ ਵਾਲੀ ਥਾਂ ਤੋਂ ਹਟਾ ਕੇ ਘੱਗਰ ਦਰਿਆ ਦੇ 32 ਦਰਾਂ ਪੁਲ ਦੇ ਨੇੜੇ ਇਕੱਠਿਆਂ ਕਰਕੇ ਇਸ ਦਾ ਸਾਰਾ ਰਿਕਾਰਡ ਰੱਖਿਆ ਜਾ ਰਿਹਾ ਹੈ ਅਤੇ ਇਨ੍ਹਾਂ ਦੇ ਮਾਲਕਾਂ ਵਲੋਂ ਮਾਲਕ ਹੋਣ ਦੇ ਸਬੂਤ ਦਿੱਤੇ ਜਾਣ ਮਗਰੋਂ ਉਨ੍ਹਾਂ ਦੇ ਹਵਾਲੇ ਵੀ ਕੀਤਾ ਜਾ ਰਿਹਾ ਹੈ।