JALANDHAR WEATHER

ਸ੍ਰੀ ਮੁਕਤਸਰ ਸਾਹਿਬ ਵਿਖੇ ਸੜਕ ਜਾਮ ਕਰਨ ਲੱਗੇ 44 ਕਿਸਾਨ ਪੁਲਿਸ ਨੇ ਹਿਰਾਸਤ ਵਿਚ ਲਏ

ਸ੍ਰੀ ਮੁਕਤਸਰ ਸਾਹਿਬ, 20 ਮਾਰਚ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਰੋਡ ’ਤੇ ਪਿੰਡ ਸੰਗੂਧੌਣ ਨੇੜੇ ਦੋ ਵਾਰ ਸੜਕ ’ਤੇ ਧਰਨਾ ਦੇਣ ਦੀ ਕੋਸ਼ਿਸ਼ ਕਰਦੇ ਕਿਸਾਨ ਪੁਲਿਸ ਵਲੋਂ ਹਿਰਾਸਤ ਵਿਚ ਲਏ ਗਏ ਹਨ। ਕਿਸਾਨਾਂ ਨੇ ਅੰਸ਼ਿਕ ਤੌਰ ’ਤੇ ਜਦੋਂ ਧਰਨਾ ਸ਼ੁਰੂ ਕੀਤਾ ਤਾਂ ਨਾਲ ਦੀ ਨਾਲ ਹੀ ਪੁਲਿਸ ਵਲੋਂ ਗ੍ਰਿਫਤਾਰ ਕਰਕੇ ਗੱਡੀਆਂ ਵਿਚ ਬਿਠਾ ਲਿਆ ਗਿਆ। ਇਸ ਮੌਕੇ ਡੀ.ਐਸ.ਪੀ. ਸਤਨਾਮ ਸਿੰਘ ਵਿਰਕ ਨੇ ਦੱਸਿਆ ਕਿ ਕਰੀਬ 44 ਕਿਸਾਨ ਇਸ ਸੜਕ ’ਤੇ ਧਰਨਾ ਲਾਉਣ ਸਮੇਂ ਗ੍ਰਿਫਤਾਰ ਕੀਤੇ ਹਨ ਅਤੇ ਟ੍ਰੈਫਿਕ ਵਿਚ ਕੋਈ ਵੀ ਵਿਘਨ ਨਹੀਂ ਪੈਣ ਦਿੱਤਾ ਗਿਆ। ਇਸ ਮੌਕੇ ਕਿਸਾਨ ਆਗੂ ਕਰਨ ਸਿੰਘ ਭੁੱਟੀਵਾਲਾ, ਹਰਿੰਦਰ ਸਿੰਘ ਥਾਂਦੇਵਾਲਾ, ਗਿਆਨ ਸਿੰਘ ਭੁੱਟੀਵਾਲਾ ਅਤੇ ਹਰਦੇਵ ਸਿੰਘ ਸੂਰੇਵਾਲਾ ਦੀ ਅਗਵਾਈ ਵਿਚ ਕਿਸਾਨਾਂ ਵਲੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ