ਸ਼ੰਭੂ ਸਰਹੱਦ ’ਤੇ ਹਰਿਆਣਾ ਸਰਕਾਰ ਵਲੋਂ ਲਾਈਆਂ ਰੋਕਾਂ ਤੋੜਨੀਆਂ ਸ਼ੁਰੂ

ਸ਼ੰਭੂ, 20 ਮਾਰਚ (ਰਣਜੀਤ ਸਿੰਘ)- ਸ਼ੰਭੂ ਸਰਹੱਦ ’ਤੇ ਕਿਸਾਨ ਅੰਦੋਲਨ ਕਾਰਨ ਇਕ ਸਾਲ ਤੋਂ ਬੰਦ ਪਏ ਟ੍ਰੈਫਿਕ ਨੂੰ ਬੀਤੀ ਰਾਤ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਕਿਸਾਨਾਂ ਦੇ ਲਾਏ ਹੋਏ ਟੈਂਟ ਤੇ ਹੋਰ ਸਾਮਾਨ ਨੂੰ ਉਖਾੜ ਦਿੱਤਾ ਸੀ ਤੇ ਅੱਜ ਹਰਿਆਣਾ ਸਰਕਾਰ ਵਲੋਂ ਸੰਭੂ ਬੈਰੀਅਰ ’ਤੇ ਲਾਏ ਹੋਈਆਂ ਰੋਕਾਂ ਨੂੰ ਵੀ ਜੇ.ਸੀ.ਬੀ. ਮਸ਼ੀਨਾਂ ਨਾਲ ਤੋੜਨਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਵਾਈ ਤੋਂ ਬਾਅਦ ਅੱਜ ਸ਼ਾਮ ਤੱਕ ਟ੍ਰੈਫ਼ਿਕ ਦੇ ਸੁਚਾਰੂ ਰੂਪ ਨਾਲ ਚੱਲਣ ਦੀ ਆਸ ਕੀਤੀ ਜਾ ਰਹੀ ਹੈ। ਸ਼ੰਭੂ ਸਰਹੱਦ ’ਤੇ ਹਰ ਪਾਸੇ ਅਫ਼ਰਾ ਤਫ਼ਰੀ ਦਾ ਮਾਹੌਲ ਹੈ।