ਯੂਪੀ ਅਤੇ ਐਮਪੀ ਵਿਚਕਾਰ ਬਣੇ ਬੰਨ੍ਹ 'ਤੇ ਵੱਡਾ ਹਾਦਸਾ, ਸ਼ਿਵਪੁਰੀ ਵਿਚ ਕਿਸ਼ਤੀ ਡੁੱਬਣ ਕਾਰਨ 7 ਲੋਕਾਂ ਦੀ ਮੌਤ

ਸ਼ਿਵਪੁਰੀ , 18 ਮਾਰਚ - ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੀ ਸਰਹੱਦ 'ਤੇ ਸ਼ਿਵਪੁਰੀ ਜ਼ਿਲ੍ਹੇ ਵਿਚ ਸਥਿਤ ਮਟਾਟੀਲਾ ਡੈਮ ਦੇ ਨੇੜੇ ਖਾਨਿਆਧਨਾ ਖੇਤਰ ਵਿਚ ਵਗਦੀ ਨਦੀ ਵਿਚ ਬਹੁਤ ਜ਼ਿਆਦਾ ਪਾਣੀ ਭਰਨ ਕਾਰਨ ਇਕ ਕਿਸ਼ਤੀ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨਦੀ ਵਿਚ ਕਿਸ਼ਤੀ 'ਤੇ 15 ਲੋਕ ਸਵਾਰ ਸਨ। ਸਾਰੇ ਡੈਮ ਦੇ ਵਿਚਕਾਰ ਬਣੇ ਸਿੱਧ ਬਾਬਾ ਮੰਦਰ ਵਿਚ ਹੋਲੀ ਮਨਾਉਣ ਗਏ ਸਨ। ਜਾਂਦੇ ਸਮੇਂ, ਕਿਸ਼ਤੀ ਅਚਾਨਕ ਪਲਟ ਗਈ।