ਤਰਨਤਾਰਨ 'ਚ ਪੁਲਿਸ ਤੇ ਨਾਮੀ ਗੈਂਗ ਦੇ ਮੈਂਬਰਾਂ ਦਾ ਐਨਕਾਊਂਟਰ, 1 ਜ਼ਖਮੀ

ਤਰਨਤਾਰਨ, 18 ਮਾਰਚ-ਪੰਜਾਬ ਪੁਲਿਸ ਨੇ ਤਰਨਤਾਰਨ ਜ਼ਿਲ੍ਹੇ ਦੇ ਡੋਡਾ ਪਿੰਡ ਵਿਚ ਇਕ ਮੁਕਾਬਲਾ ਕੀਤਾ। ਤਰਨਤਾਰਨ ਦੇ ਐਸ.ਐਸ.ਪੀ. ਅਭਿਮਨਿਊ ਰਾਣਾ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਨਾਮੀ ਗੈਂਗ ਦੇ ਤਿੰਨ ਮੈਂਬਰ ਸਰਹੱਦੀ ਖੇਤਰ ਦੇ ਨੇੜੇ ਘੁੰਮ ਰਹੇ ਹਨ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ 'ਤੇ ਗੋਲੀਬਾਰੀ ਕੀਤੀ ਅਤੇ ਜਵਾਬੀ ਗੋਲੀਬਾਰੀ ਵਿਚ ਇਕ ਮੈਂਬਰ ਅਜੈ ਪਾਲ ਜ਼ਖਮੀ ਹੋ ਗਿਆ ਅਤੇ ਉਸਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਦੋ ਹੋਰ ਮੈਂਬਰਾਂ ਰੌਣਕ ਅਤੇ ਦੀਪਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ 0.5 ਕਿਲੋ ਹੈਰੋਇਨ, ਇਕ ਪਿਸਤੌਲ ਬਰਾਮਦ ਕੀਤੀ ਹੈ।