ਖੰਭੇ ਨਾਲ ਕਾਰ ਟਕਰਾਉਣ ਨਾਲ 4 ਔਰਤਾਂ ਗੰਭੀਰ ਜ਼ਖਮੀ

ਰਾਮਾ ਮੰਡੀ (ਬਠਿੰਡਾ), 18 ਮਾਰਚ (ਗੁਰਪ੍ਰੀਤ ਸਿੰਘ ਅਰੋੜਾ)-ਇਥੋਂ ਨੇੜਲੇ ਪਿੰਡ ਰਾਮਸਰਾ ਟਾਊਨਸ਼ਿਪ ਰੋਡ ਉਤੇ ਇਕ ਕਾਰ ਚਾਲਕ ਨੂੰ ਨੀਂਦ ਆਉਣ ਕਾਰਨ ਕਾਰ ਸੜਕ ਉਤੇ ਲੱਗੇ ਖੰਭੇ ਨਾਲ ਟਕਰਾਉਣ ਕਾਰਨ ਕਾਰ ਵਿਚ ਸਵਾਰ ਚਾਰ ਔਰਤਾਂ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਜ਼ਖਮੀਆਂ ਨੂੰ ਦੋ ਐਂਬੂਲੈਂਸਾਂ ਰਾਹੀਂ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿਚੋਂ ਦੋ ਔਰਤਾਂ ਦੇ ਜ਼ਿਆਦਾ ਸੱਟ ਲੱਗਣ ਕਾਰਨ ਫਸਟ ਏਡ ਦੇਣ ਤੋਂ ਬਾਅਦ ਬਠਿੰਡਾ ਰੈਫਰ ਕਰ ਦਿੱਤਾ ਗਿਆ ਅਤੇ ਦੋ ਔਰਤਾਂ ਜ਼ੇਰੇ ਇਲਾਜ ਹਨ।