ਜਲੰਧਰ ਗ੍ਰਨੇਡ ਹਮਲੇ ਮਾਮਲੇ 'ਚ ਐਨਕਾਊਂਟਰ 'ਤੇ ਪੁਲਿਸ ਵਲੋਂ ਵੱਡੇ ਖੁਲਾਸੇ

ਜਲੰਧਰ, 18 ਮਾਰਚ-ਡੀ.ਆਈ.ਜੀ. ਨਵੀਨ ਸਿੰਗਲਾ ਨੇ ਜਲੰਧਰ ਗ੍ਰਨੇਡ ਹਮਲੇ ਦੇ ਮਾਮਲੇ ਦੇ ਮੁਲਜ਼ਮ ਦੇ ਐਨਕਾਊਂਟਰ ਮਾਮਲੇ 'ਚ ਵੱਡੇ ਖੁਲਾਸੇ ਕੀਤੇ ਹਨ। ਬਾਬਾ ਸਿੱਦੀਕੀ ਮਾਮਲੇ ਵਿਚ ਲੋੜੀਂਦੇ ਜ਼ੀਸ਼ਾਨ ਨਾਲ ਹਾਰਦਿਕ ਦੇ ਸਬੰਧਾਂ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਐਸ.ਐਸ.ਪੀ. ਨੇ ਕਿਹਾ ਕਿ ਸ਼ਹਿਜ਼ਾਦ ਭੱਟੀ ਆਈ.ਐਸ.ਆਈ. ਏਜੰਟ ਹੈ ਤੇ ਜ਼ੀਸ਼ਾਨ ਅਖਤਰ ਮਾਮਲੇ ਦੀ ਜਾਂਚ ਚੱਲ ਰਹੀ ਹੈ। ਦੱਸ ਦਈਏ ਕਿ ਜਲੰਧਰ ਵਿਚ ਯੂਟਿਊਬਰ ਰੋਜਰ ਸੰਧੂ ਦੇ ਘਰ 'ਤੇ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਅੱਜ ਇਕ ਦੋਸ਼ੀ ਦਾ ਐਨਕਾਊਂਟਰ ਕੀਤਾ ਗਿਆ। ਇਸ ਘਟਨਾ ਦੇ ਸਬੰਧ ਵਿਚ ਹਾਰਦਿਕ ਕੰਬੋਜ ਨੂੰ ਯਮੁਨਾਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।