ਟਾਇਰ ਫਟਣ ਨਾਲ ਪਲਟੀ ਕਾਰ ਦੁਕਾਨ 'ਚ ਵੜੀ, ਬਣੀ ਦਹਿਸ਼ਤ

ਜਲੰਧਰ, 18 ਮਾਰਚ-ਇਥੋਂ ਦੇ ਕੋਟ ਸਾਦਿਕ 'ਚ ਕਾਰ ਪਲਟਣ ਦੀ ਘਟਨਾ ਸਾਹਮਣੇ ਆਈ ਹੈ। ਜਿਥੇ ਬੇਕਾਬੂ ਕਾਰ ਦੁਕਾਨ ਅੰਦਰ ਵੜ ਗਈ। ਇਸ ਘਟਨਾ ਸਬੰਧੀ ਉਕਤ ਵਿਅਕਤੀ ਨੇ ਦੱਸਿਆ ਕਿ ਰਮੇਸ਼ ਨਾਂ ਦੇ ਵਿਅਕਤੀ ਦੀ ਲੇਡੀ ਗਾਰਮੈਂਟ ਦੀ ਦੁਕਾਨ ਹੈ, ਜਿਥੇ ਅਕਸਰ ਲੋਕ ਵੱਡੀ ਗਿਣਤੀ 'ਚ ਸਾਮਾਨ ਖਰੀਦਣ ਆਉਂਦੇ ਹਨ। ਇਸ ਦੌਰਾਨ ਲਾਂਸਰ ਬੇਕਾਬੂ ਹੋ ਕੇ ਦੁਕਾਨ ਅੰਦਰ ਜਾ ਵੜੀ ਅਤੇ ਪਲਟ ਗਈ। ਖੁਸ਼ਕਿਸਮਤੀ ਇਹ ਰਹੀ ਕਿ ਘਟਨਾ ਸਮੇਂ ਦੁਕਾਨ 'ਤੇ ਕੋਈ ਗਾਹਕ ਨਹੀਂ ਸੀ। ਕਾਰ ਵਿਚ ਤਿੰਨ ਨੌਜਵਾਨ ਸਵਾਰ ਸਨ ਅਤੇ ਤਿੰਨੋਂ ਨਾਬਾਲਗ ਸਨ। ਇਸ ਦੌਰਾਨ ਬੇਕਾਬੂ ਕਾਰ ਦੁਕਾਨ ਅੰਦਰ ਵੜ ਜਾਣ ਕਾਰਨ ਲੋਕਾਂ ਵਿਚ ਹੜਕੰਪ ਮਚ ਗਿਆ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਮੌਕੇ ’ਤੇ ਪੁੱਜੇ ਥਾਣਾ ਭਾਰਗਵ ਕੈਂਪ ਦੇ ਏ.ਐਸ.ਆਈ. ਸਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੋਟ ਸਾਦਿਕ ਨੇੜੇ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਜਦੋਂ ਅਸੀਂ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਗੱਡੀ ਦੁਕਾਨ ਅੰਦਰ ਵੜ ਚੁੱਕੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਹਾਦਸਾ ਗੱਡੀ ਦਾ ਟਾਇਰ ਫਟਣ ਕਾਰਨ ਹੋਇਆ ਹੈ।