ਡੀ.ਜੀ.ਪੀ. ਪੰਜਾਬ ਅੱਜ ਸ਼ਾਮ ਕਰਨਗੇ ਵੱਡੀ ਪ੍ਰੈਸ ਕਾਨਫ਼ਰੰਸ

ਚੰਡੀਗੜ੍ਹ, 17 ਮਾਰਚ- ਪੰਜਾਬ ਦੇ ਡੀ.ਜੀ.ਪੀ. ਅੱਜ ਇਕ ਵੱਡੀ ਪ੍ਰੈਸ ਕਾਨਫ਼ਰੰਸ ਕਰਨਗੇ। ਉਨ੍ਹਾਂ ਵਲੋਂ ਸ਼ਾਮ 4 ਵਜੇ ਪੁਲਿਸ ਹੈੱਡਕੁਆਰਟਰ ਵਿਖੇ ਇਹ ਕਾਨਫ਼ਰੰਸ ਕੀਤੀ ਜਾਵੇਗੀ। ਇਸ ਦੌਰਾਨ ਉਹ ਨਸ਼ਿਆਂ ਵਿਰੁੱਧ ਜੰਗ ਬਾਰੇ ਵੇਰਵੇ ਸਾਂਝੇ ਕਰਨਗੇ। ਇਸ ਦੇ ਨਾਲ ਹੀ ਪੁਲਿਸ ਦੁਆਰਾ ਆਈ.ਐਸ.ਆਈ. ਹੈਂਡਲਰਾਂ ਨੂੰ ਬੇਅਸਰ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।