ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਵਲੋਂ ਪ੍ਰੈਸ ਕਾਨਫਰੰਸ ਸ਼ੁਰੂ

ਚੰਡੀਗੜ੍ਹ, 17 ਮਾਰਚ-ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਵਲੋਂ ਪ੍ਰੈਸ ਕਾਨਫਰੰਸ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਡਰੱਗ ਖਿਲਾਫ ਕਾਰਵਾਈ ਤੋਂ ਪਾਕਿਸਤਾਨ ਪਰੇਸ਼ਾਨ ਹੈ। ਗੈਂਗਸਟਰ ਅਤੇ ਪਾਕਿਸਤਾਨ ਏਜੰਸੀ ਨੂੰ ਅਜਿਹਾ ਸਬਕ ਸਿਖਾਵਾਂਗੇ ਕਿ ਉਹ ਪੰਜਾਬ ਵੱਲ ਮੂੰਹ ਨਹੀਂ ਕਰਨਗੇ। ਸਰਹੱਦ ਪਾਰੋਂ ਡਰੋਨ ਜ਼ਰੀਏ ਪੰਜਾਬ ਵਿਚ ਨਸ਼ਾ ਭੇਜਿਆ ਜਾ ਰਿਹਾ ਹੈ। ਨਸ਼ਿਆਂ ਵਿਰੁੱਧ ਯੁੱਧ ਨੂੰ ਖਰਾਬ ਕਰਨ ਲਈ ਪਾਕਿਸਤਾਨੀ ਏਜੰਸੀ ਆਈ.ਐਸ.ਆਈ. ਵਲੋਂ ਵਿਘਨ ਪਾਏ ਜਾ ਰਹੇ ਹਨ। ਹੈਲਪਲਾਈਨ ਉੱਤੇ ਲੋਕ ਜਾਣਕਾਰੀਆਂ ਦੇ ਰਹੇ ਹਨ। ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਹੋਵੇਗੀ। ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਪਰਾਲੇ ਪੁਲਿਸ ਕਰੇਗੀ। 20 ਦਿਨਾਂ ਵਿਚ 2364 ਲੋਕਾਂ ਦੀ ਗ੍ਰਿਫਤਾਰੀ, 1572 ਪਰਚੇ, 28 ਐਨਕਾਊਂਟਰ, 33 ਘਰਾਂ ਉੱਤੇ ਬੁਲਡੋਜ਼ਰ, 63 ਲੱਖ ਡਰੱਗ ਮਨੀ ਬਰਾਮਦ ਹੋਈ ਹੈ। ਬੀ.ਐਸ.ਐਫ. ਪੁਲਿਸ ਨੂੰ ਵਧੀਆ ਸਹਿਯੋਗ ਦੇ ਰਹੀ ਹੈ। ਨਸ਼ਿਆਂ ਖ਼ਿਲਾਫ਼ ਛੇੜੇ ਅਭਿਆਨ ਕਾਰਨ ਨਸ਼ਾ ਤਸਕਰਾਂ ਵਿਚ ਡਰ ਦਾ ਮਾਹੌਲ ਹੈ। ਅਜਨਾਲਾ ਕੇਸ ਦੇ ਮੁਲਜ਼ਮਾਂ ਨੂੰ ਪੰਜਾਬ ਲਿਆਂਦਾ ਜਾਵੇਗਾ। ਐਨ.ਡੀ.ਪੀ.ਐਸ. ਐਕਟ ਵਿਚ ਪੁਲਿਸ ਕੋਲ ਘਰ ਢਾਹੁਣ ਦੀ ਤਜ਼ਵੀਜ ਨਹੀਂ ਪਰ ਹੋਰ ਅਥਾਰਟੀਆਂ ਪੁਲਿਸ ਦੀ ਮਦਦ ਨਾਲ ਨਸ਼ਾ ਤਸਕਰਾਂ ਦੇ ਘਰ ਢਾਹ ਰਹੀ ਹੈ।