JALANDHAR WEATHER

ਪੈਟਰੋਲ ਪੰਪ ਤੋਂ ਤੇਲ ਪਵਾ ਕੇ ਭੱਜੇ ਵਿਅਕਤੀ ਨੇ ਇਕ ਦਾ ਵੱਢਿਆ ਗੁੱਟ

ਘੁਮਾਣ, 17 ਮਾਰਚ (ਬੰਮਰਾਹ)-ਘੁਮਾਣ ਤੋਂ ਬਿਆਸ ਰੋਡ ’ਤੇ ਸਥਿਤ ਬਾਬਾ ਨਾਮਦੇਵ ਫਿਲੰਗ ਸਟੇਸ਼ਨ ’ਤੇ 3 ਮੋਟਰਸਾਈਕਲ ਸਵਾਰ ਨਿਹੰਗ ਸਿੰਘ ਦੇ ਬਾਣੇ ’ਚ ਆਏ। ਉਹ ਤੇਲ ਪਵਾ ਕੇ ਜਦੋਂ ਭੱਜੇ ਤਾਂ ਉਥੇ ਖੜ੍ਹੇ ਇਕ ਵਿਅਕਤੀ ਗੁਰਕੀਰਤਨ ਸਿੰਘ ਪਿੰਡ ਬਾਘੇ ਨੇ ਉਨ੍ਹਾਂ ਦਾ ਪਿੱਛਾ ਕਰਕੇ ਉਨ੍ਹਾਂ ਮੋਟਰਸਾਈਕਲ ਸਵਾਰਾਂ ਨੂੰ ਰੋਕ ਲਿਆ ਤਾਂ ਇਕ ਨਿਹੰਗ ਬਾਣੇ ਵਾਲੇ ਵਿਅਕਤੀ ਨੇ ਗੁਰਕੀਰਤਨ ਸਿੰਘ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਗੁੱਟ ਵੱਢ ਦਿੱਤਾ, ਜਿਸ ਕਾਰਨ ਉਸ ਨੂੰ ਅੰਮ੍ਰਿਤਸਰ ਅਮਨਦੀਪ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਲੋਕਾਂ ਨੇ ਉਸ ਨਿਹੰਗ ਬਾਣੇ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ। 2 ਭੱਜਣ ’ਚ ਕਾਮਯਾਬ ਹੋ ਗਏ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ