ਆਪ ਸੁਪਰੀਮੋ ਕੇਜਰੀਵਾਲ ਦੋ ਦਿਨਾਂ ਲੁਧਿਆਣਾ ਦੌਰੇ ’ਤੇ

ਲੁਧਿਆਣਾ, 17 ਮਾਰਚ (ਜਗਮੀਤ ਸਿੰਘ)- ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੋ ਦਿਨਾਂ ਲੁਧਿਆਣਾ ਦੌਰੇ ਦੇ ਚਲਦਿਆਂ ਅੱਜ ਪਹਿਲੇ ਦਿਨ ਲੋਕ ਮਿਲਣੀ ਪ੍ਰੋਗਰਾਮ ਰਾਹੀਂ ਆਪ ਦੇ ਵਲੰਟੀਅਰਜ਼ ਨਾਲ ਮੀਟਿੰਗ ਕਰ ਰਹੇ ਹਨ। ਇਹ ਮਿਲਣੀ ਪ੍ਰੋਗਰਾਮ ਜਵਾਹਰ ਨਗਰ ਕੈਂਪ ਅਤੇ ਹੈਬੋਵਾਲ ਵਿਚ ਹੋ ਰਹੀਆਂ ਹਨ। ‘ਆਪ’ ਸੁਪਰੀਮੋ ਕੇਜਰੀਵਾਲ ਕੱਲ੍ਹ ਸ਼ਹਿਰ ਦੇ ਸਨਅਤਕਾਰਾਂ ਨਾਲ ਅਹਿਮ ਮੀਟਿੰਗ ਦੇ ਨਾਲ ਹੀ ਸਿਵਲ ਹਸਪਤਾਲ ਲੁਧਿਆਣਾ ਦੀ ਨਵੀਂ ਬਣ ਰਹੀ ਇਮਾਰਤ ਦਾ ਦੌਰਾ ਕਰਨਗੇ।