ਸੜਕ ਹਾਦਸੇ ਵਿਚ 2 ਵਿਅਕਤੀਆਂ ਦੀ ਮੌਤ


ਮਾਛੀਵਾੜਾ ਸਾਹਿਬ, 17 ਮਾਰਚ (ਮਨੋਜ ਕੁਮਾਰ)-ਹੋਲੇ ਮਹੱਲੇ ਤੋਂ ਵਾਪਸ ਪਿੰਡ ਆਪਣੇ ਘਰ ਵਾਪਸ ਪਰਤ ਰਹੇ ਸ਼ਰਧਾਲੂਆਂ ਦੀ ਟੑਰੈਕਟਰ-ਟਰਾਲੀ ਬੀਤੀ ਰਾਤ 8.30 ਵਜੇ ਅਚਾਨਕ ਹਾਦਸਾਗ੍ਰਸਤ ਹੋ ਗਈ ਤੇ ਇਸ ਹਾਦਸੇ ਵਿਚ ਪਿੰਡ ਮਾਣੇਵਾਲ ਦੇ ਵਸਨੀਕ ਨੰਬਰਦਾਰ ਗੋਬਿੰਦ ਸਿੰਘ (55) ਤੇ ਧਾਰਾ ਸਿੰਘ (50) ਦੀ ਮੌਤ ਹੋ ਗਈ। ਗੋਬਿੰਦ ਸਿੰਘ ਟਰੈਕਟਰ ਚਲਾ ਰਿਹਾ ਸੀ ਤੇ ਧਾਰਾ ਸਿੰਘ ਉਸਦੇ ਨਾਲ ਬੈਠਾ ਸੀ। ਇਹ ਹਾਦਸਾ ਸ੍ਰੀੑ ਅਨੰਦਪੁਰ ਸਾਹਿਬ ਤੋਂ ਵਾਪਸ ਮੁੜਨ ਸਮੇਂ ਭੱਠਾ ਸਾਹਿਬ ਨਜ਼ਦੀਕ ਵਾਪਰਿਆ। ਧਾਰਾ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਤੇ ਨੰਬਰਦਾਰ ਗੋਬਿੰਦ ਸਿੰਘ ਦਾ ਸਸਕਾਰ ਪੁੱਤਰ ਦੇ ਵਿਦੇਸ਼ ਤੋਂ ਆਉਣ ਉਤੇ ਕੀਤਾ ਜਾਵੇਗਾ। ਬਾਕੀ ਸ਼ਰਧਾਲੂਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।