ਅੰਮ੍ਰਿਤਪਾਲ ਦੀ ਪਿਤਾ ਪੁੱਜੇ ਜਲੰਧਰ

ਜਲੰਧਰ, 17 ਮਾਰਚ- ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਜਲੰਧਰ ਦੇ ਸ੍ਰੀ ਗੁਰੂਦੁਆਰਾ ਤੇਗ ਬਹਾਦਰ ਨਵੀਂ ਪਾਤਸ਼ਾਹੀ ਪਹੁੰਚੇ ਸਨ। ਵਾਰਿਸ ਪੰਜਾਬ ਜੱਥੇਬੰਦੀ ਵਲੋਂ ਸ੍ਰੀ ਗੁਰਦੁਆਰਾ ਸਾਹਿਬ ਦੇ ਮੀਟਿੰਗ ਹਾਲ ਵਿਚ ਇਕ ਮੀਟਿੰਗ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਥੇਬੰਦੀ ਦੀ ਮੈਂਬਰਸ਼ਿਪ ਵਧਾਉਣ ਲਈ ਨੌਜਵਾਨਾਂ ਨਾਲ ਇਕ ਮੀਟਿੰਗ ਕੀਤੀ ਜਾ ਰਹੀ ਹੈ।