ਗੁਰਜੀਤ ਸਿੰਘ ਔਜਲਾ ਨੇ ਸੰਸਦ ’ਚ ਚੁੱਕਿਆ ਗ੍ਰਨੇਡ ਹਮਲੇ ਦਾ ਮੁੱਦਾ

ਨਵੀਂ ਦਿੱਲੀ, 17 ਮਾਰਚ- ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿਚ ਗ੍ਰਨੇਡ ਹਮਲੇ ਦਾ ਮੁੱਦਾ ਚੁੱਕਦੇ ਹੋਏ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਿਉਂਕਿ ਇਹ ਇਕ ਸੈਰ-ਸਪਾਟਾ ਸ਼ਹਿਰ ਹੈ, ਇਹ ਹਮਲੇ ਦਹਿਸ਼ਤ ਫੈਲਾ ਰਹੇ ਹਨ ਅਤੇ ਨੁਕਸਾਨ ਪਹੁੰਚਾ ਰਹੇ ਹਨ। ਇਸ ਲਈ ਮੁੱਖ ਮੰਤਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ।