JALANDHAR WEATHER

'ਆਲੋਚਨਾ ਲੋਕਤੰਤਰ ਦੀ ਆਤਮਾ ਹੈ', ਲੈਕਸ ਫ੍ਰਿਡਮੈਨ ਪੋਡਕਾਸਟ 'ਚ ਬੋਲੇ ਪ੍ਰਧਾਨ ਮੰਤਰੀ ਮੋਦੀ ?

ਨਵੀਂ ਦਿੱਲੀ,16 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿਚ ਮਸ਼ਹੂਰ ਪੋਡਕਾਸਟਰ ਅਤੇ ਖੋਜਕਰਤਾ ਲੈਕਸ ਫ੍ਰਿਡਮੈਨ ਨਾਲ ਇਕ ਵਿਸ਼ੇਸ਼ ਗੱਲਬਾਤ ਵਿਚ ਹਿੱਸਾ ਲਿਆ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਜੀਵਨ, ਵਿਚਾਰਧਾਰਾ ਅਤੇ ਵਿਸ਼ਵਵਿਆਪੀ ਮੁੱਦਿਆਂ 'ਤੇ ਉਨ੍ਹਾਂ ਦੇ ਵਿਚਾਰਾਂ ਦੀ ਝਲਕ ਵੀ ਦੇਖੀ ਗਈ। ਇਹ ਚਰਚਾ ਭਾਰਤ ਦੇ ਸੱਭਿਆਚਾਰ, ਰਾਜਨੀਤੀ, ਅਧਿਆਤਮਿਕਤਾ ਅਤੇ ਤਕਨੀਕੀ ਵਿਕਾਸ ਵਰਗੇ ਕਈ ਮਹੱਤਵਪੂਰਨ ਵਿਸ਼ਿਆਂ ਨੂੰ ਕਵਰ ਕੀਤਾ ਗਿਆ । ਪੋਡਕਾਸਟ ਵਿਚ ਆਰ.ਐਸ.ਐਸ. ਨਾਲ ਆਪਣੇ ਸੰਬੰਧਾਂ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਂ ਆਰ.ਐਸ.ਐਸ. ਵਰਗੇ ਵੱਕਾਰੀ ਸੰਗਠਨ ਤੋਂ ਜੀਵਨ ਦੇ ਸਾਰ ਅਤੇ ਕਦਰਾਂ-ਕੀਮਤਾਂ ਸਿੱਖੀਆਂ। ਮੈਨੂੰ ਇਕ ਉਦੇਸ਼ਪੂਰਨ ਜੀਵਨ ਮਿਲਿਆ।"ਇਸ ਤੋਂ ਇਲਾਵਾ, ਉਨ੍ਹਾਂ ਨੇ ਮਹਾਤਮਾ ਗਾਂਧੀ, ਭਾਰਤ-ਪਾਕਿਸਤਾਨ ਸੰਬੰਧ , ਯੂਕਰੇਨ ਵਿਚ ਸ਼ਾਂਤੀ ਯਤਨ, ਚੀਨ ਅਤੇ ਸ਼ੀ ਜਿਨਪਿੰਗ ਨਾਲ ਸੰਬੰਧ , 2002 ਦੇ ਗੁਜਰਾਤ ਦੰਗੇ, ਲੋਕਤੰਤਰ, ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਸਿੱਖਿਆ ਅਤੇ ਧਿਆਨ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ।ਇਸ ਮੌਕੇ ਉਨ੍ਹਾਂ ਨੇ ਕਿਹਾ ਕਿ 2024 ਦੀਆਂ ਆਮ ਚੋਣਾਂ ਵਿਚ 980 ਮਿਲੀਅਨ ਲੋਕਾਂ ਨੇ ਵੋਟ ਪਾਉਣ ਲਈ ਰਜਿਸਟਰ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ