ਹਰਿਮੰਦਰ ਸਾਹਿਬ ਵਿਖੇ ਸੇਵਾਦਾਰਾਂ 'ਤੇ ਹਮਲਾ ਕਰਨ ਵਾਲਾ ਦੋਸ਼ੀ ਯਮੁਨਾ ਨਗਰ ਦਾ ਨਿਕਲਿਆ
ਅੰਮ੍ਰਿਤਸਰ, 15 ਮਾਰਚ-ਹਰਿਮੰਦਰ ਸਾਹਿਬ ਵਿਖੇ ਸੇਵਾਦਾਰਾਂ 'ਤੇ ਹਮਲੇ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ ਯਮੁਨਾ ਨਗਰ ਦਾ ਰਹਿਣ ਵਾਲਾ ਜ਼ੁਲਫਾਨ ਨਿਕਲਿਆ ਹੈ, ਜਿਸ ਸਬੰਧੀ ਅੰਮ੍ਰਿਤਸਰ ਪੁਲਿਸ ਨੇ ਜ਼ੁਲਫਾਨ ਦੇ ਪਰਿਵਾਰ ਨਾਲ ਵੀ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਹਾਲਾਂਕਿ, ਪਰਿਵਾਰਕ ਮੈਂਬਰਾਂ ਅਨੁਸਾਰ ਜ਼ੁਲਫਾਨ ਤਿੰਨ ਦਿਨ ਪਹਿਲਾਂ ਯਮੁਨਾ ਨਗਰ ਤੋਂ ਅੰਬਾਲਾ ਦਵਾਈ ਲੈਣ ਗਿਆ ਸੀ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਅੰਮ੍ਰਿਤਸਰ ਕਿਵੇਂ ਪਹੁੰਚਿਆ।