ਪੰਜਾਬੀ ਸਿੰਗਰ ਕਾਕਾ ਨੇ ਮਿਊਜ਼ਿਕ ਕੰਪਨੀਆਂ 'ਤੇ ਲਾਏ ਵੱਡੇ ਇਲਜ਼ਾਮ

ਚੰਡੀਗੜ੍ਹ, 13 ਮਾਰਚ-ਅੱਜ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਦੌਰਾਨ ਪੰਜਾਬੀ ਸਿੰਗਰ ਕਾਕਾ ਨੇ ਆਪਣੇ ਨਾਲ ਫਰਾਡ ਹੋਣ ਦੀ ਗੱਲ਼ ਸਾਂਝੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਮਿਊਜ਼ਿਕ ਕੰਪਨੀਆਂ 'ਤੇ ਇਲਜ਼ਾਮ ਲਗਾਏ ਹਨ ਕਿ ਮੈਨੂੰ ਧਮਕੀਆਂ ਮਿਲ ਰਹੀਆਂ ਤੇ ਕਰੀਅਰ ਖਰਾਬ ਕਰਨ ਬਾਰੇ ਕਿਹਾ ਜਾ ਰਿਹਾ ਹੈ। ਮੋਹਾਲੀ ਦੇ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ। ਇਸ ਦੌਰਾਨ ਕਿਹਾ ਕਿ ਪਿੰਕੀ ਧਾਲੀਵਾਲ ਨੇ ਮੈਨੂੰ ਵੀ ਠੱਗਿਆ ਹੈ।