ਬੀ. ਐੱਸ. ਐੱਫ. ਮਮਦੋਟ ਵਲੋਂ ਢਾਈ ਕਿਲੋ ਹੈਰੋਇਨ ਸਮੇਤ ਨੌਜਵਾਨ ਕਾਬੂ

ਮਮਦੋਟ/ਫਿਰੋਜ਼ਪੁਰ, 13 ਮਾਰਚ (ਸੁਖਦੇਵ ਸਿੰਘ ਸੰਗਮ)-ਸਰਹੱਦੀ ਖੇਤਰ ਵਿਚ ਨਸ਼ਿਆਂ ਦੀ ਸਮੱਗਲਿੰਗ ਰੋਕਣ ਲਈ ਮੁਸਤੈਦ ਬੀ. ਐੱਸ. ਐੱਫ. ਦੀ 182 ਬਟਾਲੀਅਨ ਵਲੋਂ ਮਮਦੋਟ ਖੇਤਰ ਵਿਚੋਂ ਢਾਈ ਕਿਲੋ ਹੈਰੋਇਨ ਬਰਾਮਦ ਕਰਦੇ ਹੋਏ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਸਰਹੱਦੀ ਖੇਤਰ ਵਿਚ ਡ੍ਰੋਨ ਦੀ ਸ਼ੱਕੀ ਹਲਚਲ ਦੇ ਚਲਦਿਆਂ ਅੱਜ ਸਵੇਰੇ ਮਮਦੋਟ ਦੇ ਵੇਅਰਹਾਊਸ ਦੇ ਗੁਦਾਮਾਂ ਨੇੜੇ ਖੇਤਾਂ ਵਿਚ ਸਰਚ ਮੁਹਿੰਮ ਚਲਾਈ ਗਈ ਸੀ, ਜਿਸ ਦੌਰਾਨ ਕੁਲਦੀਪ ਸਿੰਘ ਨਾਮੀ ਨੌਜਵਾਨ ਮੌਕੇ ਤੋਂ ਦੌੜਨ ਦੀ ਕੋਸ਼ਿਸ਼ ਕਰਨ ਲੱਗਾ, ਜਿਸ ਨੂੰ ਸ਼ੱਕ ਦੇ ਆਧਾਰ ਉਤੇ ਕਾਬੂ ਕੀਤਾ ਤਾਂ ਉਸ ਕੋਲੋਂ ਚਾਰ ਪੈਕੇਟ ਹੈਰੋਇਨ (2 ਕਿਲੋ) ਦੇ ਬਰਾਮਦ ਹੋਏ। ਇਸ ਮੌਕੇ ਇਕ ਪੈਕੇਟ ਸਰਚ ਆਪ੍ਰੇਸ਼ਨ ਦੌਰਾਨ ਖੇਤਾਂ ਵਿਚੋਂ ਮਿਲਿਆ।