ਡੀ ਡੌਕਿੰਗ ਪੂਰੀ ਕਰਨ ’ਤੇ ਇਸਰੋ ਨੂੰ ਵਧਾਈਆਂ- ਡਾ.ਜਤਿੰਦਰ ਸਿੰਘ

ਨਵੀਂ ਦਿੱਲੀ, 13 ਮਾਰਚ- ਵਿਗਿਆਨ ਅਤੇ ਤਕਨਾਲੋਜੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਟਵੀਟ ਕਰ ਇਸਰੋ ਨੂੰ ਡੀ ਡੌਕਿੰਗ ਪੂਰੀ ਕਰਨ ’ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ, ਵਧਾਈਆਂ, ਟੀਮ ਇਸਰੋ। ਇਹ ਹਰ ਭਾਰਤੀ ਲਈ ਖੁਸ਼ੀ ਦੀ ਗੱਲ ਹੈ। ਸਪਾਡੈਕਸ ਸੈਟੇਲਾਈਟਾਂ ਨੇ ਅਵਿਸ਼ਵਾਸ਼ਯੋਗ ਡੀ-ਡੌਕਿੰਗ ਨੂੰ ਪੂਰਾ ਕੀਤਾ... ਇਹ ਭਾਰਤੀ ਪੁਲਾੜ ਸਟੇਸ਼ਨ, ਚੰਦਰਯਾਨ 4 ਅਤੇ ਗਗਨਯਾਨ ਸਮੇਤ ਭਵਿੱਖ ਦੇ ਮਹੱਤਵਾਕਾਂਖੀ ਮਿਸ਼ਨਾਂ ਦੇ ਸੁਚਾਰੂ ਸੰਚਾਲਨ ਲਈ ਰਾਹ ਪੱਧਰਾ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿਰੰਤਰ ਸਰਪ੍ਰਸਤੀ ਹਮੇਸ਼ਾ ਹੌਂਸਲਾ ਵਧਾਉਂਦੀ ਹੈ।