ਸਹਿਕਾਰੀ ਸਭਾ ਦੀ ਚੋਣ ਨੂੰ ਲੈ ਕੇ ਬਰਨਾਲਾ-ਮਾਨਸਾ ਮੁੱਖ ਮਾਰਗ 'ਤੇ ਧਰਨਾ

ਰੂੜੇਕੇ ਕਲਾ/ਬਰਨਾਲਾ, 13 ਮਾਰਚ (ਗੁਰਪ੍ਰੀਤ ਸਿੰਘ ਕਾਹਨੇ)-ਦਿ ਸਹਿਕਾਰੀ ਸਭਾ ਰੂੜੇਕੇ ਕਲਾਂ ਵਿਖੇ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਵਿਵਾਦ ਭੱਖ ਗਿਆ ਹੈ ਤੇ ਸਹਿਕਾਰੀ ਸਭਾ ਰੂੜੇਕੇ ਕਲਾਂ ਦੇ ਚੁਣੇ ਹੋਏ ਛੇ ਮੈਂਬਰਾਂ ਨੇ ਆਪਣੇ ਸਮਰਥਕਾਂ ਨਾਲ ਬਰਨਾਲਾ-ਮਾਨਸਾ ਮੁੱਖ ਮਾਰਗ ਬੱਸ ਸਟੈਂਡ ਰੂੜੇਕੇ ਕਲਾਂ ਵਿਖੇ ਜਾਮ ਕਰਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਸਮੂਹ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਹਿਕਾਰੀ ਸਭਾ ਰੂੜੇਕੇ ਕਲਾਂ ਦੀ ਪ੍ਰਧਾਨਗੀ ਦੀ ਰੱਦ ਕੀਤੀ ਚੋਣ ਤੁਰੰਤ ਕਰਵਾ ਕੇ 6 ਮੈਂਬਰਾਂ ਵਾਲੇ ਨੂੰ ਪ੍ਰਧਾਨ ਬਣਾਇਆ ਜਾਵੇ।