ਜਾਫਰ ਐਕਸਪ੍ਰੈਸ 'ਚ ਸਵਾਰ 450 ਯਾਤਰੀਆਂ ਤੇ ਸਟਾਫ ਨਾਲ ਨਹੀਂ ਹੋ ਰਿਹਾ ਸੰਪਰਕ

ਪਾਕਿਸਤਾਨ, 11 ਮਾਰਚ-ਬਲੋਚਿਸਤਾਨ ਵਿਚ ਅਫਾਰ ਐਕਸਪ੍ਰੈਸ ਟ੍ਰੇਨ 'ਤੇ ਹਮਲੇ ਬਾਰੇ ਨਵੀਂ ਅਪਡੇਟ ਸਾਹਮਣੇ ਆਈ ਹੈ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ 9 ਡੱਬਿਆਂ ਵਾਲੀ ਜਾਫਰ ਐਕਸਪ੍ਰੈਸ ਵਿਚ ਸਵਾਰ 450 ਯਾਤਰੀਆਂ ਅਤੇ ਸਟਾਫ ਨਾਲ ਕੋਈ ਸੰਪਰਕ ਸਥਾਪਤ ਨਹੀਂ ਹੋਇਆ। ਰੇਲਗੱਡੀ ਸਵੇਰੇ 9 ਵਜੇ ਕਵੇਟਾ ਤੋਂ ਰਵਾਨਾ ਹੋਈ ਸੀ।