ਹਜ਼ੂਰ ਜਸਦੀਪ ਸਿੰਘ ਗਿੱਲ ਰਾਧਾ ਸੁਆਮੀ ਸਤਿਸੰਗ ਘਰ ਜਲੰਧਰ ਪੁੱਜੇ

ਜਲੰਧਰ, 11 ਮਾਰਚ-ਹਜ਼ੂਰ ਜਸਦੀਪ ਸਿੰਘ ਗਿੱਲ, ਜਲੰਧਰ ਦੇ ਜੇਲ੍ਹ ਰੋਡ 'ਤੇ ਸਥਿਤ ਸਤਿਸੰਗ ਭਵਨ ਪਹੁੰਚੇ। ਜਿਥੇ ਹਜ਼ਾਰਾਂ ਸ਼ਰਧਾਲੂ ਨਵੇਂ ਉੱਤਰਾਧਿਕਾਰੀ ਦੇ ਦਰਸ਼ਨ ਕਰਨ ਲਈ ਪਹੁੰਚੇ। ਜਾਣਕਾਰੀ ਅਨੁਸਾਰ ਜਿਵੇਂ ਹੀ ਸ਼ਹਿਰ ਦੇ ਲੋਕਾਂ ਨੂੰ ਹਜ਼ੂਰ ਦੇ ਆਉਣ ਦਾ ਪਤਾ ਲੱਗਾ ਤਾਂ ਭਾਰੀ ਭੀੜ ਇਕੱਠੀ ਹੋ ਗਈ। ਆਲੇ-ਦੁਆਲੇ ਦੇ ਸਾਰੇ ਚੌਕ ਬੰਦ ਕਰ ਦਿੱਤੇ ਗਏ। ਬਾਬਾ ਜੀ ਦੀ ਇਕ ਝਲਕ ਪਾਉਣ ਲਈ ਸ਼ਰਧਾਲੂਆਂ ਵਿਚ ਬਹੁਤ ਉਤਸ਼ਾਹ ਸੀ।