ਪਿੰਡ ਪਹਿਰ ਤੋਂ ਨੌਜਵਾਨ ਲੜਕੀ ਦੀ ਮਿਲੀ ਲਾਸ਼


ਰਾਜਪੁਰਾ, 11 ਮਾਰਚ (ਰਣਜੀਤ ਸਿੰਘ)-ਬੀਤੇ ਚਾਰ ਦਿਨ ਪਹਿਲਾਂ ਜ਼ੀਰਕਪੁਰ ਤੋਂ ਨੌਜਵਾਨ ਲੜਕੀ ਨੂੰ ਅਗਵਾ ਕਰ ਲਿਆ ਗਿਆ ਸੀ, ਉਸ ਦੀ ਲਾਸ਼ ਨਾਲ ਲੱਗਦੇ ਪਿੰਡ ਪਹਿਰ ਵਿਚੋਂ ਮਿਲੀ ਹੈ। ਪੁਲਿਸ ਨੇ ਕੇਸ ਦਰਜ ਕਰਕੇ ਲਾਸ਼ ਨੂੰ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਲਿਆਂਦਾ ਹੈ।