JALANDHAR WEATHER

ਬਠਿੰਡਾ ਪੁੱਜੇ ਰਾਸ਼ਟਰਪਤੀ ਨੇ ਭਾਸ਼ਣ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਕੀਤਾ ਸਿਜਦਾ

ਬਠਿੰਡਾ, 11 ਮਾਰਚ (ਅੰਮ੍ਰਿਤਪਾਲ ਸਿੰਘ ਵਲਾਣ)- ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਦਸਵੇਂ ਡਿਗਰੀ ਵੰਡ ਸਮਾਰੋਹ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਨੂੰ ਨਮਸਕਾਰ ਕਰਦਿਆਂ ਕਿਹਾ ਕਿ ਉਹ ਭਾਗਾਂ ਵਾਲੇ ਹਨ ਕਿ ਅੱਜ ਉੱਕਤ ਪਵਿੱਤਰ ਧਰਤੀ ਨਜ਼ਦੀਕ ਪਹੁੰਚੇ ਹਨ। ਉਨ੍ਹਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਕਿਹਾ ਕਿ ਤਖ਼ਤ ਸਾਹਿਬ ਦੀ ਊਰਜਾਵਾਨ ਧਰਤੀ ਉਨ੍ਹਾਂ ਨੂੰ ਪੜਾਈ ਵਿਚ ਬਲ ਬਖਸ਼ੇਗੀ। ਉਨ੍ਹਾਂ ਇਥੇ ਦਸਵੇਂ ਪਾਤਸ਼ਾਹ ਗੂਰੂ ਗੋਬਿੰਦ ਸਿੰਘ ਜੀ ਦੇ ਠਹਿਰਾਓ ਅਤੇ ਉਨ੍ਹਾਂ ਵਲੋਂ ਇਸ ਧਰਤੀ ਨੂੰ ਗੁਰੂ ਕੀ ਕਾਂਸੀ ਦਾ ਦਰਜਾ ਦੇਣ ਦਾ ਵੀ ਜ਼ਿਕਰ ਕੀਤਾ। ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਮੌਲਿਕਤਾ, ਨੈਤਿਕਤਾ ਤੇ ਸਹਿਤਜਾ ਦੀਆਂ ਪੰਜ ਚੰਗੀਆਂ ਗੱਲਾਂ ਪੱਲੇ ਬੰਨ੍ਹਣ ਦੀ ਸਲਾਹ ਦਿੱਤੀ। ਉਨ੍ਹਾਂ ਯੂਨੀਵਰਸਿਟੀ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਕਿ ਇੱਥੇ ਮੁੰਡੇ-ਕੁੜੀਆਂ ਦੀ ਸੰਖਿਆ ਬਰਾਬਰ ਹੈ ਤੇ ਅੱਜ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ’ਚ 56 ਫ਼ੀਸਦੀ ਲੜਕੀਆਂ ਹਨ, ਜਦਕਿ ਯੂਨੀਵਰਸਿਟੀ ਵਿਚ ਸਭ ਤੋਂ ਵੱਧ ਗਿਣਤੀ ਕੇਰਲ ਦੇ ਬੱਚਿਆਂ ਦੀ ਹੈ। ਇਹ ਬੇਟੀਆਂ ਵਿਕਸਿਤ ਭਾਰਤ ਦੇ ਸੁਪਨੇ ਨੂੰ ਅੱਗੇ ਵਧਾਉਣਗੀਆਂ ਅਤੇ ਮਹਿਲਾਵਾਂ ਦਾ ਵਿਕਾਸ ਸਮਾਜ ਦੇ ਵਿਕਾਸ ਦਾ ਦਰਪਣ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ