ਮਾਰੀਸ਼ਸ ਪੁੱਜਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਟਵੀਟ

ਪੋਰਟ ਲੁਈਸ, 11 ਮਾਰਚ- ਮਾਰੀਸ਼ਸ ਪੁੱਜਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ ਕਿ ਮਾਰੀਸ਼ਸ ਪਹੁੰਚ ਗਿਆ ਹਾਂ। ਮੈਂ ਆਪਣੇ ਦੋਸਤ, ਪ੍ਰਧਾਨ ਮੰਤਰੀ ਡਾ. ਨਵੀਨਚੰਦਰ ਰਾਮਗੂਲਮ ਦਾ ਹਵਾਈ ਅੱਡੇ ’ਤੇ ਸਵਾਗਤ ਕਰਨ ਲਈ ਧੰਨਵਾਦੀ ਹਾਂ। ਉਨ੍ਹਾਂ ਅੱਗੇ ਕਿਹਾ ਕਿ ਇਹ ਦੌਰਾ ਇਕ ਕੀਮਤੀ ਦੋਸਤ ਨਾਲ ਜੁੜਨ ਅਤੇ ਵੱਖ-ਵੱਖ ਖੇਤਰਾਂ ਵਿਚ ਸਹਿਯੋਗ ਲਈ ਨਵੇਂ ਰਸਤੇ ਲੱਭਣ ਦਾ ਇਕ ਸ਼ਾਨਦਾਰ ਮੌਕਾ ਹੈ। ਅੱਜ, ਮੈਂ ਰਾਸ਼ਟਰਪਤੀ ਧਰਮ ਗੋਖੂਲ, ਪ੍ਰਧਾਨ ਮੰਤਰੀ ਨਵੀਨਚੰਦਰ ਰਾਮਗੂਲਮ ਨੂੰ ਮਿਲਾਂਗਾ ਅਤੇ ਸ਼ਾਮ ਨੂੰ ਇਕ ਭਾਈਚਾਰਕ ਪ੍ਰੋਗਰਾਮ ਨੂੰ ਸੰਬੋਧਨ ਕਰਾਂਗਾ।