ਕਿਸਾਨ ਯੂਨੀਅਨਾਂ ਵਲੋਂ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦੇ ਘਰ ਬਾਹਰ ਧਰਨਾ

ਖੰਨਾ, (ਲੁਧਿਆਣਾ), 10 ਮਾਰਚ (ਹਰਜਿੰਦਰ ਸਿੰਘ ਲਾਲ)- ਅੱਜ ਸੰਯੁਕਤ ਕਿਸਾਨ ਮੋਰਚੇ ਦੀ ਕਾਲ ’ਤੇ ਵੱਖ-ਵੱਖ ਕਿਸਾਨ ਯੂਨੀਅਨਾਂ ਬੀ.ਕੇ.ਯੂ. ਰਾਜੇਵਾਲ, ਬੀ.ਕੇ.ਯੂ. ਲੱਖੋਵਾਲ, ਬੀ.ਕੇ.ਯੂ. ਚੜੂਨੀ ਵਲੋਂ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦੇ ਘਰ ਦੇ ਬਾਹਰ ਰੋਸ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਅੰਮ੍ਰਿਤ ਪਾਲ ਸਿੰਘ, ਪ੍ਰਗਟ ਸਿੰਘ, ਇੰਦਰਜੀਤ ਸਿੰਘ ਈਸੜੂ ਅਗਵਾਈ ਕਰ ਰਹੇ ਸਨ।