ਈ.ਡੀ. ਨੇ ਭੁਪੇਸ਼ ਬਘੇਲ ਤੇ ਪੁੱਤਰ ਚੈਤੰਨਿਆ ਦੇ ਘਰ ਮਾਰਿਆ ਛਾਪਾ


ਦੁਰਗ, (ਛੱਤੀਸਗੜ੍ਹ), 10 ਮਾਰਚ- ਈ.ਡੀ. ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਏ.ਆਈ.ਸੀ.ਸੀ. ਜਨਰਲ ਸਕੱਤਰ ਭੁਪੇਸ਼ ਬਘੇਲ ਅਤੇ ਪੁੱਤਰ ਚੈਤੰਨਿਆ ਦੇ ਘਰ ਛਾਪਾ ਮਾਰਿਆ ਹੈ। ਟੀਮ ਅੱਜ (ਸੋਮਵਾਰ) ਸਵੇਰੇ ਚਾਰ ਵਾਹਨਾਂ ਵਿਚ ਭਿਲਾਈ-3 ਪਦੁਮਨਗਰ ਸਥਿਤ ਉਸ ਦੇ ਘਰ ਪਹੁੰਚੀ। ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਚੈਤੰਨਿਆ ਬਘੇਲ ਨਾਲ ਜੁੜੇ ਕਈ ਸਥਾਨਾਂ ਸਮੇਤ 14 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਹੈ। ਈ.ਡੀ. ਅਨੁਸਾਰ ਸ਼ਰਾਬ ਘੁਟਾਲੇ ਮਾਮਲੇ ਵਿਚ ਕਾਰਵਾਈ ਕੀਤੀ ਗਈ ਹੈ। 2100 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਵਿਚ ਚੈਤੰਨਿਆ ਬਘੇਲ ਨੂੰ ਵੀ ਫਾਇਦਾ ਹੋਇਆ ਹੈ। ਚੈਤੰਨਿਆ ਦੇ ਨਜ਼ਦੀਕੀ ਸਾਥੀਆਂ ਲਕਸ਼ਮੀਨਾਰਾਇਣ ਬਾਂਸਲ ਅਤੇ ਪੱਪੂ ਬਾਂਸਲ ਵਿਰੁੱਧ ਵੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਭਿਲਾਈ ਦੇ ਨਹਿਰੂ ਨਗਰ ਵਿਚ ਮਨੋਜ ਰਾਜਪੂਤ, ਚਾਰੋਦਾ ਵਿੱਚ ਅਭਿਸ਼ੇਕ ਠਾਕੁਰ ਅਤੇ ਸੰਦੀਪ ਸਿੰਘ, ਕਮਲ ਅਗਰਵਾਲ ਕਿਸ਼ੋਰ ਰਾਈਸ ਮਿੱਲ ਦੁਰਗ, ਸੁਨੀਲ ਅਗਰਵਾਲ ਸਹੇਲੀ ਜਵੈਲਰਜ਼ ਦੁਰਗ ਅਤੇ ਬਿਲਡਰ ਅਜੈ ਚੌਹਾਨ ਦੇ ਟਿਕਾਣਿਆਂ ’ਤੇ ਵੀ ਈ.ਡੀ. ਦੀ ਕਾਰਵਾਈ ਚੱਲ ਰਹੀ ਹੈ।