ਰਾਤ ਦੇ ਹਨੇਰੇ ਵਿਚ ਚੱਲੀਆਂ ਗੋਲੀਆਂ

ਖਮਾਣੋ, (ਫਤਹਿਗੜ੍ਹ ਸਾਹਿਬ), 10 ਮਾਰਚ (ਜੋਗਿੰਦਰ ਪਾਲ)- ਖਮਾਣੋਂ ਨਜ਼ਦੀਕੀ ਪਿੰਡ ਠੀਕਰੀਵਾਲ ਵਿਖੇ ਨੌਜਵਾਨ ਅਮਨਪ੍ਰੀਤ ਸਿੰਘ ਉਰਫ਼ ਹਨੀ ਪੁੱਤਰ ਗੁਰਮੇਲ ਸਿੰਘ ਦੇ ਘਰ ’ਤੇ ਰਾਤ 9 ਵਜੇ ਦੇ ਕਰੀਬ 2 ਕਾਰ ਸਵਾਰ ਵਿਅਕਤੀਆਂ ਵਲੋਂ ਗੋਲੀਆਂ ਚਲਾਏ ਜਾਣ ਦੀ ਖ਼ਬਰ ਹੈ। ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਕ ਗੋਲੀ ਉਨ੍ਹਾਂ ਦੇ ਤਾਏ ਦੇ ਘਰ ਦੇ ਗੇਟ ’ਤੇ ਵੱਜੀ, ਜਿਨ੍ਹਾਂ ਦਾ ਪਰਿਵਾਰ ਪਿਛਲੇ 20 ਸਾਲਾਂ ਤੋਂ ਇਟਲੀ ਰਹਿ ਰਿਹਾ ਹੈ ਅਤੇ ਦੂਸਰੀ ਗੋਲੀ, ਜਿਸ ਥਾਂ ’ਤੇ ਅਮਨਪ੍ਰੀਤ ਸਿੰਘ ਸੁੱਤਾ ਪਿਆ ਸੀ, ਉਸ ਥਾਂ ਤੇ ਲੱਗੀ। ਉਕਤ ਸਾਰੀ ਘਟਨਾ ਬਾਰੇ ਅਮਨਪ੍ਰੀਤ ਸਿੰਘ ਨੇ ਤੁਰੰਤ ਥਾਣਾ ਖਮਾਣੋਂ ਨੂੰ ਸੂਚਿਤ ਕੀਤਾ, ਜਿੱਥੇ ਥਾਣਾ ਖਮਾਣੋਂ ਦੇ ਮੁੱਖ ਅਫ਼ਸਰ ਬਲਵੀਰ ਸਿੰਘ ਸਮੇਤ ਪੁਲਿਸ ਪਾਰਟੀ ਘਟਨਾ ਸਥਾਨ ’ਤੇ ਪਹੁੰਚੇ ਤੇ ਆ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਉਕਤ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਚੁੱਕੀ ਹੈ।