ਮੁੰਬਈ : ਗੈਸ ਪਾਈਪਲਾਈਨ ਚ ਲੀਕੇਜ ਕਾਰਨ ਲੱਗੀ ਭਿਆਨਕ ਅੱਗ

ਮੁੰਬਈ, 9 ਮਾਰਚ - ਮੁੰਬਈ ਦੇ ਮਰੋਲ ਇਲਾਕੇ ਵਿਚ ਦੇਰ ਰਾਤ ਗੈਸ ਪਾਈਪਲਾਈਨ ਵਿਚ ਲੀਕੇਜ ਕਾਰਨ ਭਿਆਨਕ ਅੱਗ ਲੱਗ ਗਈ। ਇਸ ਅੱਗ ਵਿਚ ਇੱਕ ਕਾਰ, ਰਿਕਸ਼ਾ ਅਤੇ ਸਾਈਕਲ ਸੜ ਕੇ ਸੁਆਹ ਹੋ ਗਏ। ਇਸ ਘਟਨਾ ਵਿਚ ਤਿੰਨ ਲੋਕ ਜ਼ਖਮੀ ਹੋਏ ਹਨ, ਜਿਸ ਤੋਂ ਬਾਅਦ ਜ਼ਖਮੀਆਂ ਨੂੰ ਤੁਰੰਤ ਨਜ਼ਦੀਕੀ ਟਰਾਮਾ ਸੈਂਟਰ ਲਿਜਾਇਆ ਗਿਆ।