
ਜੈਪੁਰ, 23 ਫਰਵਰੀ- ਆਈ.ਸੀ.ਸੀ. ਚੈਂਪੀਅਨਜ਼ ਟਰਾਫੀ ਭਾਰਤ ਬਨਾਮ ਪਾਕਿਸਤਾਨ ’ਤੇ, ਸਾਬਕਾ ਭਾਰਤੀ ਕ੍ਰਿਕਟਰ ਰੋਹਿਤ ਝਲਾਨੀ ਨੇ ਕਿਹਾ ਕਿ ਇਹ ਇਕ ਮਹੱਤਵਪੂਰਨ ਮੈਚ ਹੈ, ਕਿਉਂਕਿ ਜੇਕਰ ਭਾਰਤ ਜਿੱਤਦਾ ਹੈ, ਤਾਂ ਇਹ ਸੈਮੀਫਾਈਨਲ ਵੱਲ ਵਧੇਗਾ। ਉਨ੍ਹਾਂ ਕਿਹਾ ਕਿ ਮੈਂ ਭਾਰਤ ਨੂੰ ਫਾਈਨਲ ਵਿਚ ਦੇਖਦਾ ਹਾਂ ਪਰ ਨਿਊਜ਼ੀਲੈਂਡ ਖ਼ਤਰਾ ਪੈਦਾ ਕਰ ਸਕਦਾ ਹੈ ਕਿਉਂਕਿ ਉਹ ਆਈ.ਸੀ.ਸੀ. ਟੂਰਨਾਮੈਂਟਾਂ ਵਿਚ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ।