JALANDHAR WEATHER
ਡਿਪੋਰਟ ਹੋ ਕੇ ਚਾਰ ਨੌਜਵਾਨ ਪਹੁੰਚੇ ਅੰਮ੍ਰਿਤਸਰ

ਰਾਜਾਸਾਂਸੀ, (ਅੰਮ੍ਰਿਤਸਰ), 23 ਫਰਵਰੀ (ਹਰਦੀਪ ਸਿੰਘ ਖੀਵਾ)- ਅਮਰੀਕਾ ਦੀ ਟਰੰਪ ਸਰਕਾਰ ਵਲੋਂ ਡਿਪੋਰਟ ਕੀਤੇ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ, ਜਿਸ ਤਹਿਤ ਅੱਜ ਮੁੜ ਚਾਰ ਨੌਜਵਾਨ ਡਿਪੋਰਟ ਹੋ ਕੇ ਇਸਤਾਂਬੁਲ ਤੋਂ ਪਨਾਮਾ ਸਿਟੀ ਰਾਹੀਂ ਸਫਰ ਕਰਕੇ ਦਿੱਲੀ ਤੋਂ ਇੰਡੀਗੋ ਏਅਰ ਲਾਇਨ ਦੀ ਘਰੇਲੂ ਉਡਾਣ ਰਾਹੀਂ ਅੰਮ੍ਰਿਤਸਰ ਪਹੁੰਚੇ ਹਨ, ਜਿੰਨ੍ਹਾ ਨੂੰ ਹਵਾਈ ਅੱਡੇ ’ਤੇ ਆਈ. ਬੀ. ਅਤੇ ਪੁਲਿਸ ਹਵਾਲੇ ਕੀਤਾ ਗਿਆ ਸੀ ਤੇ ਬਾਅਦ ਵਿਚ ਪ੍ਰਸ਼ਾਸਨ ਵਲੋਂ ਘਰਾਂ ਵਿਚ ਭੇਜ ਦਿੱਤਾ ਗਿਆ ਹੈ। ਅੰਮ੍ਰਿਤਸਰ ਪੁੱਜੇ ਡਿਪੋਰਟ ਹੋਏ ਨੌਜਵਾਨਾਂ ’ਚ ਜਤਿੰਦਰ ਸਿੰਘ ਭੰਗੂ, ਮਨਿੰਦਰ ਦੱਤ, ਜੁਗਰਾਜ ਸਿੰਘ, ਹਰਪ੍ਰੀਤ ਸਿੰਘ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ