

ਦੁਬਈ, 23 ਫਰਵਰੀ- 37 ਓਵਰਾਂ ਤੋਂ ਬਾਅਦ, ਪਾਕਿਸਤਾਨ ਨੇ ਪੰਜ ਵਿਕਟਾਂ ਦੇ ਨੁਕਸਾਨ ’ਤੇ 167 ਦੌੜਾਂ ਬਣਾਈਆਂ। ਇਸ ਵੇਲੇ ਖੁਸ਼ਦਿਲ ਸ਼ਾਹ ਅਤੇ ਸਲਮਾਨ ਆਗਾ ਕ੍ਰੀਜ਼ ’ਤੇ ਹਨ। ਰਵਿੰਦਰ ਜਡੇਜਾ ਨੇ 37ਵੇਂ ਓਵਰ ਵਿਚ ਪਾਕਿਸਤਾਨ ਨੂੰ ਪੰਜਵਾਂ ਝਟਕਾ ਦਿੱਤਾ ਤੇ ਤਾਇਬ ਤਾਹਿਰ ਨੂੰ ਕਲੀਨ ਬੋਲਡ ਕੀਤਾ। ਤਇਅਬ ਸਿਰਫ਼ ਚਾਰ ਦੌੜਾਂ ਹੀ ਬਣਾ ਸਕਿਆ। ਪਾਕਿਸਤਾਨ ਨੇ ਆਖਰੀ ਚਾਰ ਓਵਰਾਂ ਵਿਚ ਤਿੰਨ ਵਿਕਟਾਂ ਗੁਆ ਦਿੱਤੀਆਂ ਹਨ। ਰਿਜ਼ਵਾਨ, ਸ਼ਕੀਲ ਅਤੇ ਤਾਇਬ ਬਾਹਰ ਹਨ। ਹਾਰਦਿਕ ਨੇ ਦੋ ਵਿਕਟਾਂ ਲਈਆਂ ਹਨ, ਜਦੋਂ ਕਿ ਅਕਸ਼ਰ ਅਤੇ ਜਡੇਜਾ ਨੂੰ ਇਕ-ਇਕ ਵਿਕਟ ਮਿਲੀ ਹੈ।