
ਦੁਬਈ, 23 ਫਰਵਰੀ- ਵਿਰਾਟ ਕੋਹਲੀ ਨੇ ਆਪਣੇ ਇਕ ਦਿਨਾਂ ਕਰੀਅਰ ਦਾ 74ਵਾਂ ਅਰਧ ਸੈਂਕੜਾ 62 ਗੇਂਦਾਂ ਵਿਚ ਪੂਰਾ ਕੀਤਾ। ਉਨ੍ਹਾਂ ਨੇ 27ਵੇਂ ਓਵਰ ਵਿਚ ਨਸੀਮ ਸ਼ਾਹ ਨੂੰ ਚੌਕਾ ਮਾਰ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਸਮੇਂ ਸ਼੍ਰੇਅਸ ਅਈਅਰ ਕੋਹਲੀ ਦੇ ਨਾਲ ਕ੍ਰੀਜ਼ ’ਤੇ ਹੈ। ਦੋਵਾਂ ਵਿਚਕਾਰ 30+ ਦੌੜਾਂ ਦੀ ਸਾਂਝੇਦਾਰੀ ਹੋਈ ਹੈ। 27 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 136/2 ਹੈ। ਕੋਹਲੀ 53 ਦੌੜਾਂ ਅਤੇ ਸ਼੍ਰੇਅਸ 14 ਦੌੜਾਂ ਨਾਲ ਕਰੀਜ਼ ’ਤੇ ਹਨ। ਭਾਰਤੀ ਟੀਮ ਨੂੰ ਹੁਣ ਜਿੱਤਣ ਲਈ 106 ਦੌੜਾਂ ਦੀ ਲੋੜ ਹੈ।