
ਦੁਬਈ, 23 ਫਰਵਰੀ- ਪਾਕਿਸਤਾਨ ਨੇ ਭਾਰਤ ਨੂੰ 242 ਦੌੜਾਂ ਦਾ ਟੀਚਾ ਦਿੱਤਾ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ, ਪਾਕਿਸਤਾਨ ਦੀ ਟੀਮ 49.4 ਓਵਰਾਂ ਵਿਚ 241 ਦੌੜਾਂ ’ਤੇ ਆਲ ਆਊਟ ਹੋ ਗਈ। ਭਾਰਤ ਨੇ ਲਗਾਤਾਰ ਪੰਜਵੇਂ ਇਕ ਰੋਜ਼ਾ ਮੈਚ ਵਿਚ ਆਪਣੇ ਵਿਰੋਧੀਆਂ ਨੂੰ 50 ਓਵਰਾਂ ਦੇ ਅੰਦਰ ਆਊਟ ਕਰ ਦਿੱਤਾ ਹੈ। ਹਰਸ਼ਿਤ ਰਾਣਾ ਨੇ ਖੁਸ਼ਦਿਲ ਸ਼ਾਹ ਨੂੰ ਕੋਹਲੀ ਹੱਥੋਂ ਕੈਚ ਕਰਵਾ ਕੇ ਪਾਕਿਸਤਾਨ ਦੀ ਪਾਰੀ ਦਾ ਅੰਤ ਕਰ ਦਿੱਤਾ। ਖੁਸ਼ਦਿਲ ਨੇ 39 ਗੇਂਦਾਂ ਵਿਚ ਦੋ ਛੱਕਿਆਂ ਦੀ ਮਦਦ ਨਾਲ 38 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਕੁਲਦੀਪ ਨੇ ਸਭ ਤੋਂ ਵੱਧ ਤਿੰਨ ਅਤੇ ਹਾਰਦਿਕ ਪੰਡਯਾ ਨੇ ਦੋ ਵਿਕਟਾਂ ਲਈਆਂ।