
ਦੁਬਈ, 23 ਫਰਵਰੀ- ਭਾਰਤੀ ਗੇਂਦਬਾਜ਼ ਕੁਲਦੀਪ ਨੇ ਲਗਾਤਾਰ ਦੋ ਵਿਕਟਾਂ ਲੈਂਦੇ ਹੋਏ ਪਾਕਿਤਸਾਨ ਦੇ ਸਲਮਾਨ ਤੋਂ ਬਾਅਦ ਸ਼ਾਹੀਨ ਨੂੰ ਆਊਟ ਕਰ ਦਿੱਤਾ। ਇਸ ਸਮੇਂ ਪਾਕਿਸਤਾਨ ਦਾ ਸਕੋਰ 7 ਵਿਕਟਾਂ ਦੇ ਨੁਕਸਾਨ ’ਤੇ 200 ਹੈ। ਕੁਲਦੀਪ ਯਾਦਵ 43ਵੇਂ ਓਵਰ ਵਿਚ ਹੈਟ੍ਰਿਕ ਤੋਂ ਖੁੰਝ ਗਿਆ। ਉਸ ਨੇ ਲਗਾਤਾਰ ਦੋ ਗੇਂਦਾਂ ’ਤੇ ਵਿਕਟਾਂ ਲਈਆਂ, ਪਰ ਤੀਜੀ ਗੇਂਦ ’ਤੇ ਅਸਫ਼ਲ ਰਿਹਾ। ਕੁਲਦੀਪ ਨੇ ਓਵਰ ਦੀ ਚੌਥੀ ਗੇਂਦ ’ਤੇ ਸਲਮਾਨ ਆਗਾ ਅਤੇ 5ਵੀਂ ਗੇਂਦ ’ਤੇ ਸ਼ਾਹੀਨ ਅਫਰੀਦੀ ਨੂੰ ਆਊਟ ਕੀਤਾ।