
ਦੁਬਈ, 23 ਫਰਵਰੀ- ਕੁਲਦੀਪ ਯਾਦਵ ਨੇ 47ਵੇਂ ਓਵਰ ਵਿਚ ਆਪਣਾ ਤੀਜਾ ਵਿਕਟ ਲਿਆ। ਉਸ ਨੇ ਨਸੀਮ ਸ਼ਾਹ ਨੂੰ ਲੌਂਗ ਆਨ ’ਤੇ ਵਿਰਾਟ ਕੋਹਲੀ ਹੱਥੋਂ ਕੈਚ ਕਰਵਾਇਆ। ਨਸੀਮ ਨੇ 16 ਗੇਂਦਾਂ ’ਤੇ 14 ਦੌੜਾਂ ਬਣਾਈਆਂ। ਕੋਹਲੀ ਨੇ ਆਪਣੇ ਇਕ ਦਿਨਾਂ ਕਰੀਅਰ ਦਾ 157ਵਾਂ ਕੈਚ ਲਿਆ। ਉਹ ਭਾਰਤ ਲਈ ਸਭ ਤੋਂ ਵੱਧ ਇਕ ਦਿਨਾਂ ਕੈਚ ਲੈਣ ਵਾਲੇ ਖਿਡਾਰੀ ਬਣ ਗਏ ਹਨ।