
ਦੁਬਈ, 23 ਫਰਵਰੀ- ਪਾਕਿਸਤਾਨ ਨੂੰ ਪਾਰੀ ਦੇ 10ਵੇਂ ਓਵਰ ਵਿਚ ਦੂਜਾ ਝਟਕਾ ਲੱਗਾ ਹੈ। ਅਕਸ਼ਰ ਪਟੇਲ ਦੀ ਸਿੱਧੀ ਹਿੱਟ ’ਤੇ ਇਮਾਮ ਉਲ ਹੱਕ ਰਨ ਆਊਟ ਹੋ ਗਿਆ। ਇਮਾਮ 26 ਗੇਂਦਾਂ ਵਿਚ ਸਿਰਫ਼ 10 ਦੌੜਾਂ ਹੀ ਬਣਾ ਸਕਿਆ। ਪਾਕਿਸਤਾਨ ਨੂੰ ਲਗਾਤਾਰ ਦੂਜੇ ਓਵਰ ਵਿਚ ਝਟਕਾ ਲੱਗਾ ਹੈ। ਇਸ ਤੋਂ ਪਹਿਲਾਂ ਨੌਵੇਂ ਓਵਰ ਵਿਚ, ਹਾਰਦਿਕ ਨੇ ਬਾਬਰ ਨੂੰ ਵਿਕਟਕੀਪਰ ਰਾਹੁਲ ਹੱਥੋਂ ਕੈਚ ਕਰਵਾਇਆ। ਉਹ ਸਿਰਫ਼ 23 ਦੌੜਾਂ ਹੀ ਬਣਾ ਸਕਿਆ।