
ਦੁਬਈ, 23 ਫਰਵਰੀ- ਪਾਕਿਸਤਾਨ ਨੂੰ ਪਾਰੀ ਦੇ ਨੌਵੇਂ ਓਵਰ ਵਿਚ 41 ਦੌੜਾਂ ਦੇ ਸਕੋਰ ’ਤੇ ਪਹਿਲਾ ਝਟਕਾ ਲੱਗਾ ਹੈ। ਹਾਰਦਿਕ ਨੇ ਬਾਬਰ ਨੂੰ ਵਿਕਟਕੀਪਰ ਹੱਥੋਂ ਕੈਚ ਕਰਵਾ ਕੇ ਪੈਵੇਲੀਅਨ ਭੇਜ ਦਿੱਤਾ ਹੈ। ਬਾਬਰ 26 ਗੇਂਦਾਂ ਵਿਚ ਪੰਜ ਚੌਕਿਆਂ ਦੀ ਮਦਦ ਨਾਲ 23 ਦੌੜਾਂ ਬਣਾਉਣ ਵਿਚ ਕਾਮਯਾਬ ਰਿਹਾ। ਇਸ ਵੇਲੇ ਇਮਾਮ ਉਲ ਹੱਕ ਅਤੇ ਸਾਊਦ ਸ਼ਕੀਲ ਕ੍ਰੀਜ਼ ’ਤੇ ਹਨ।